ਸ਼ੋਸ਼ਲ ਵੇਲਫੇਅਰ ਸੁਸਾਇਟੀ ਵੱਲੋਂ ਪਿੰਡਾਂ ‘ਚ ਲਗਾਏ ਫਲਦਾਰ ਪੌਦੇ


ਜਿੰਨਾਂ ਚਿਰ ਸਰਕਾਰਾਂ ਵਾਤਾਵਰਣ ਅਤੇ ਪਾਣੀਆਂ ਪ੍ਰਤੀ ਗੰਭੀਰ ਨਹੀਂ ਹੁੰਦੀਆਂ ਨਤੀਜੇ ਚੰਗੇ ਹੋਣ ਦੀ ਸੰਭਾਵਨਾਂ ਬੜੀ ਮੱਧਮ : ਨਾਨੋਵਾਲੀਆ

ਗੁਰਦਾਸਪੁਰ 15 ਅਗਸਤ ( ਅਸ਼ਵਨੀ ) : ਸ਼ੋਸ਼ਲ ਵੇਲਫੇਅਰ ਸੁਸਾਇਟੀ ਦੇ ਮੁਖੀ ਇੰਜੀ.ਜੋਗਿੰਦਰ ਸਿੰਘ ਨਾਨੋਵਾਲੀਆ ਨੇ ਆਪਣੇ ਸਹਿਯੋਗੀ ਦਿਲਬਾਗ ਸਿੰਘ ਲਾਇਨਮੈਨ,ਅਮਨਦੀਪ ਅਮਨ ਅਤੇ ਗੁਰਮੀਤ ਸਿੰਘ ਲ.ਮ.ਦੀ ਮਦਦ ਨਾਲ ਅੱਜ ਬੇਟ ਇਲਾਕੇ ਦੇ ਵੱਖ ਵੱਖ ਪਿੰਡਾ ਦੇ ਘਰਾ ਵਿੱਚ ਅਤੇ ਸੁਰੱਖਿਅਤ ਰਿਹਾਇਸ਼ੀ ਪਲਾਟਾਂ ਵਿੱਚ ਤਰ੍ਹਾ ਤਰ੍ਹਾ ਦੀ ਕਿਸਮ ਦੇ ਫਲਦਾਰ 26 ਪੋਦੇ ਲਗਾਏ ਅਤੇ ਇਹਨਾਂ ਪੌਦਿਆਂ ਦੀ ਉਚਿਤ ਸਾਂਭ ਸੰਭਾਲ ਲਈ ਲੋਕਾਂ ਨੂੰ ਵਿਸਥਾਰ ਨਾਲ ਜਾਗਰਿਤ ਕੀਤਾ।

ਇੰਜੀਨੀਅਰ ਨਾਨੋਵਾਲੀਆ ਨੇ ਕਿਹਾ ਕਿ ਭਾਰਤ ਦੇਸ਼ ਦੀ ਲੰਗੀ ਲੂਲੀ ਅਜਾਦੀ ਵਾਲੇ ਦਿਨ ਉਨਾਂ ਨੇ ਰੋਜ ਦੀ ਤਰ੍ਹਾ ਲੋਕਾਂ ਦੀ ਮੰਗ ਅਤੇ ਅਸਲ ਲੋੜ ਅਨੁਸਾਰ ਢੁਕਵੇਂ ਫਲਦਾਰ ਪੋਦੇ ਲਗਾਉਣ ਨੂੰ ਤਰਜੀਹ ਦਿੱਤੀ ਹੈ,ਪਰ ਬੁਰੀ ਤਰ੍ਹਾ ਪਲੀਤ ਹੋ ਚੁੱਕੇ ਵਾਤਾਵਰਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਬਾਰੇ ਜਿਨਾਂ ਚਿਰ ਸਰਕਾਰਾਂ ਵਾਤਾਵਰਣ ਅਤੇ ਪਾਣੀ ਪ੍ਰਤੀ ਗੰਭੀਰ ਨਹੀਂ ਹੁੰਦੀਆਂ ਨਤੀਜੇ ਚੰਗੇ ਹੋਣ ਦੀ ਸੰਭਾਵਨਾਂ ਬੜੀ ਮੱਧਮ ਹੈ।ਉਹਨਾਂ ਹੋਰ ਕਿਹਾ ਕਿ ਉਹ ਆਪਣੇ ਤਜਰਬੇ ਦੇ ਅਧਾਰ ਤੇ ਮੰਗ ਕਰਦੇ ਹਨ ਕਿ ਸਰਕਾਰ ਹਰ ਪਿੰਡ ਦੀ 2-4 ਕਨਾਲ ਪੰਚਾਿੲਤ ਦੀ ਜਮੀਨ ਵਿਚ ਅਤੇ ਖਾਲੀ ਪਈਆਂ ਸਰਕਾਰੀ ਜਮੀਨਾਂ ਵਿੱਚ ਜੰਗਲ ਲਗਾਵੇ ।

Related posts

Leave a Reply