ਇੰਜੀ.ਨਾਨੋਵਾਲੀਆ ਵੱਲੋਂ ਵੱਖ ਵੱਖ ਪਿੰਡਾਂ ‘ਚ ਲਗਾਏ 468 ਛਾਂਦਾਰ ਅਤੇ 2892 ਫਲਦਾਰ ਪੌਦੇ

ਪਿੰਡਾਂ ਵਿੱਚ ਲੋਕਾਂ ਨੂੰ ਪੌਦਿਆਂ ਦੀ ਸਾਂਭ ਸੰਭਾਲ਼ ਬਾਰੇ ਜਾਗ੍ਰਤ ਕਰਾਉਣਾ ਅਤਿ ਜ਼ਰੂਰੀ : ਨਾਨੋਵਾਲੀਆ

ਗੁਰਦਾਸਪੁਰ 3 ਸਤੰਬਰ ( ਅਸ਼ਵਨੀ ) :- ਅਗਸਤ 2018 ਤੋਂ ਆਪਣੇ ਕੁਝ ਚੋਣਵੇਂ ਸਾਥੀਆ ਨੂੰ ਨਾਲ ਲੈ ਕੇ ਪੰਜਾਬ ਹਰਿਆਵਲ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੁਣ ਤੱਕ 468 ਛਾਂਦਾਰ ਅਤੇ 2892 ਫਲਦਾਰ ਕੁਲ 3340 ਪੌਦੇ ਵੱਖ ਵੱਖ ਪਿੰਡਾਂ ਅੰਦਰ ਲਗਾੳੇਣ ਦੀ ਸਫਲਤਾ ਹਾਸਲ ਕਰ ਚੁੱਕੇ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਇੰਜ.ਜੋਗਿੰਦਰ ਸਿੰਘ ਨਾਨੋਵਾਲੀਆ ਨੇ ਅੱਜ ਆਪਣੇ ਸਾਥੀ ਤੇ ਸਹਿਯੋਗੀ ਦਿਲਬਾਗ ਸਿੰਘ ਲਾਈਨਮੈਨ,ਅਮਨਦੀਪ ਸਿੰਘ ਅਮਨ, ਫੋਜੀ ਮਹਾਂਵੀਰ ਸਿੰਘ ਅਤੇ ਪਰਮਿੰਦਰ ਸਿੰਘ ਪੰਮਾ ਦੀ ਮਦਦ ਨਾਲ ਵੱਖ ਵੱਖ ਪਿੰਡਾਂ ਦੇ ਘਰਾਂ ਅਤੇ ਰਿਹਾਇਸ਼ੀ ਪਲਾਟਾ ਵਿੱਚ 23 ਫਲਦਾਰ ਪੌਦੇ ਲਗਾਏ।ਇਸ ਮੋਕਾਂ ਤੇ ਉਹਨਾ ਲੋਕਾਂ ਨੂੰ ਕਿਹਾ ਕਿ ਜਿਵੇਂ ਉਹਨਾ ਦੇ ਸਹਿਯੋਗੀ ਲੋਕਾਂ ਦੇ ਘਰ ਘਰ ਅੰਦਰ ਖ਼ੁਦ ਪੌਦੇ ਮੁਫ਼ਤ ਲਗਾ ਰਹੇ ਹਨ ਇਸੇ ਤਰਾਂ ਲੋਕ ਵੀ ਆਪੋ ਆਪਣੇ ਪੱਧਰ ਤੇ ਇਨਾਂ ਪੋਦਿਆ ਦੀ ਲੋੜੀਂਦਾ ਸਾਂਭ ਸੰਭਾਲ਼ ਜ਼ਰੂਰ ਕਰਨ। ਉਨਾਂ ਦਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਪੱਧਰ ਤੇ ਪੌਦੇ ਲਗਾੳੇਣ ਅਤੇ ਬਾਗ਼ਾਂ ਬਾਰੇ ਉਤਸਾਹਿਤ ਕਰਨਾ ਬੇਹੱਦ ਜ਼ਰੂਰੀ ਹੈ।ਇੰਜ.ਨਾਨੋਵਾਲੀਆ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਬਾਗਬਾਨੀ ਵਿਭਾਗ ਅਤੇ ਜੰਗਲਾਤ ਵਿਭਾਗ ਵਿਚ ਕਰਮਚਾਰੀਆ ਅਤੇ ਅਧਿਕਾਰੀਆ ਦੀਆਂ ਖਾਲ਼ੀ ਪਈਆਂ ਅਸਾਮੀਆ ਤੁਰੰਤ ਭਰੀਆਂ ਜਾਣ।

Related posts

Leave a Reply