ਦਲਿਤ ਵਿਰੋਧੀ ਡੀ.ਸੀ ਸ਼ੇਨਾ ਅਗਰਵਾਲ ਦੀ ਪਿੰਡ ਡਘਾਮ,ਪਿੰਡ ਕੁਪਾਵਲੀ ਵਿਚ ਫੂਕੀ ਅਰਥੀ

 ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਮਲਦੀਪ ਮੱਲੂਪੋਤਾ, ਜਿਲ੍ਹਾ ਆਗੂ ਰੋਹਿਤ ਚੌਹਾਨ  ਨੇ ਕਿਹਾ ਕਿ 7 ਸਤੰਬਰ 2020 ਨੂੰ ਨਵਾਸ਼ਹਿਰ ਦੀ ਡੀ.ਸੀ ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਕਾਲਜ ਮੈਨਜਮੈਟਾਂ ਤੇ ਪੀ.ਐੱਸ.ਯੂ ਦੇ ਮੈਬਰਾਂ ਸਮੇਤ ਕਾਲਜ ਦੇ ਵਿਦਿਆਰਥੀਆਂ ਦੀ ਹਾਜਰੀ ਵਿਚ ਫੈਸਲਾ ਹੋਇਆ ਸੀ, ਕਿ ਬੰਗਾ ਤੇ ਨਵਾਸ਼ਹਿਰ ਦੇ ਕਾਲਜਾਂ ਵਿਚ ਐੱਸ.ਸੀ ਵਿਦਿਆਰਥੀ ਤੋਂ ਇਕ ਸਮੈਸਟਰ ਦਾ ਸਿਰਫ 2500 ਰੁਪਿਆ ਲਿਆ ਜਾਵੇਗਾ ਤੇ ਇਕ ਸਾਲ ਦੀ ਕੁੱਲ ਰਕਮ 5000 ਰੁਪਏ ਬਣਦੀ, ਪਰ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਇਸ ਸਮਝੋਤੇ ਦੀ ਉਲੰਘਣਾ ਕਰਕੇ ਐੱਸ.ਸੀ ਵਿਦਿਆਰਥੀਆਂ ਤੋਂ ਪੂਰੀ ਫੀਸ ਵਸੂਲਣ ਦਾ ਹੁਕਮ ਚਾੜ ਦਿੱਤਾ ਤੇ ਜਿਹੜਾ ਵਿਦਿਆਰਥੀ ਪੂਰੀ ਫੀਸ ਨਹੀਂ ਦੇ ਸਕਦਾ,ਕਾਲਜ ਵਿੱਚ ਉਸ ਦੇ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ।

ਆਗੂਆਂ ਨੇ ਦੱਸਿਆਂ ਕਿ ਨਵਾਂਸ਼ਹਿਰ ਦਾ ਪ੍ਹਸ਼ਾਸ਼ਨ ਕਾਲਜ ਮੈਨਜਮੈਟਾਂ ਦੀ ਪਿੱਠ ਤੇ ਖੜਾ ਕਿਉਕਿ ਜਿਲ੍ਹੇ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਨੂੰ ਲਾਗੂ ਕਰਵਾਉਣ ਦੀ ਬਜਾਏ ਲੜਕੀਆਂ ਦੇ ਘਰਾਂ ਵਿਚ ਛਾਪੇ  ਮਾਰੇ ,ਪਰਚੇ ਕਰਨ ਦੀਆ ਧਮਕੀਆਂ ਦਿੱਤੀਆਂ ਜਾ ਰਹੀਆ ਤੇ 19 ਸਤੰਬਰ ਨੂੰ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਜੋ ਸਾਬਤ ਕਰਦਾ ਹੈ ਕਿ ਨਵਾਸ਼ਹਿਰ ਪ੍ਹਸ਼ਾਸ਼ਨ ਤੇ ਕਾਲਜ ਮੈਨਜਮੈਟਾਂ ਵਿਚ ਪੈਸੇ ਦਾ ਲੈਣ ਦੇਣ ਹੋਇਆ ਲੱਗਦਾ। ਜਿਲ੍ਹਾ ਆਗੂ ਹਰਪਿੰਦਰ, ਨਿਸ਼ਾ, ਸੋਨੀਆ  ਨੇ ਕਿਹਾ ਕਿ ਅਸੀਂ 10 ਅਗਸਤ ਨੂੰ ਨਵਾਂਸ਼ਹਿਰ ਦੇ ਡੀ.ਸੀ ਦਫਤਰ ਅੱਗੇ ਧਰਨਾ ਲਗਾ ਕੇ ਲਿਖਤੀ ਮੰਗ ਪੱਤਰ ਦਿੱਤਾ ।18 ਅਗਸਤ ਨੂੰ ਡੀ.ਸੀ ਦਫਤਰ ਅੱਗੇ ਧਰਨਾ ਲਗਾਇਆ ,3 ਸਤੰਬਰ ਤੋਂ 7 ਸਤੰਬਰ ਤੱਕ ਦਿਨ ਰਾਤ ਅਣਮਿੱਥੇ ਸਮੇਂ ਲਈ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ,18 ਸਤੰਬਰ ਨੂੰ ਨਵਾਂਸ਼ਹਿਰ ਤੋਂ ਲੁਧਿਆਣਾ ਹਾਈਵੇ ਜਾਮ ਕਰ ਦਿੱਤਾ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ।

19 ਸਤੰਬਰ ਨੂੰ ਫਿਰ ਡੀ.ਸੀ ਦਫਤਰ ਅੱਗੇ ਧਰਨਾ ਲਗਾਉਣਾ ਸੀ ਪਰ ਪ੍ਹਸ਼ਾਸ਼ਨ ਨੇ ਸਾਨੂੰ ਗ੍ਹਿਫਤਾਰ ਕਰਨ ਲੲੀ ਬੱਸਾਂ ਤੇ ਜਲ ਤੋਪਾਂ ਲਗਾ ਕੇ ਸੈਂਕੜਿਅਾਂ ਦੀ ਗਿਣਤੀ ਵਿੱਚ ਪੁੁਲੀਸੀਏ ਸਾਡੇ ਅੱਗੇ ਖੜੇ ਕਰ ਦਿੱਤੇ ਸਾਨੂੰ ਅੱਗੇ ਵੱਧਣ ਨਹੀਂ ਦਿੱਤਾ, ਮੀਟਿੰਗ ਲਈ ਸੱਦਿਆ ਗਿਆ, ਮੀਟਿੰਗ ਵੀ ਬੇਸਿੱਟਾ ਵੀ ਨਿਕਲੀ ।ਨਵਾਂਸ਼ਹਿਰ ਦੀ ਡੀ.ਸੀ ਸ਼ੇਨਾ ਅਗਰਵਾਲ ਵਿਦਿਆਰਥੀਆਂ ਦੇ ਘੋਲ ਨੂੰ ਦਬਾਉਣ ਲਈ ਹੁਣ ਤੱਕ ਵਿਦਿਆਰਥੀਾਂ ਉੱਤੇ ਪਰਚੇ-ਪਰਚੇ ਦਰਜ ਕਰ ਚੁੱਕੀ ਪਰ ਦੂਜੇ ਪਾਸੇ SC/ ST ਸਕੀਮ ਦੀ ਉਲੰਘਣਾ ਕਰਨ ਵਾਲੇ ਕਾਲਜ ਅਧਿਕਾਰੀਆ ਤੇ ਇਕ ਵੀ ਪਰਚਾ ਦਰਜ ਨਹੀਂ ਕੀਤਾ।

ਇਸ ਤੋਂ ਪਤਾ ਲੱਗਦਾ ਕਿ ਡੀ ਸੀ ਸ਼ੇਨਾ ਅਗਰਵਾਲ ਦਲਿਤ ਵਿਰੋਧੀ ਹੈ ਜੋ ਕਾਲਜਮੈਟਾਂ ਦੀ ਪਿੱਠ ਤੇ ਖੜੀ ਹੈ ਤੇ ਪੀ.ਐਸ.ਯੂ ਵਲੋਂ ਇਕ ਹਫਤਾ ਡੀ.ਸੀ ਦੀ ਅਰਥੀ ਫੂਕਣ ਦੇ ਸੱਦੇ ਤਹਿਤ ਪਿੰਡ ਡਘਾਮ ਤੇ ਪਿੰਡ ਕੁਪਾਵਲੀ  ਵਿਚ ਡੀ.ਸੀ ਦੀ ਅਰਥੀ ਫੂਕੀ। ਪਿੰਡ ਦੇ ਲੋਕਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਲ ਅਗਲੇ ਸੰਘਰਸ਼ ਵਿਚ ਡੀ.ਸੀ ਦੀ ਧੌਣ ਵਿਚ ਦਲਿਤ ਵਿਰੋਧੀ ਜੋ ਕਿਲ੍ਹਾ ਅੜਿਆ ਹੈ ਉਹਨੂੰ ਕੱਢਣ ਦਾ ਐਲਾਨ ਕੀਤਾ।

ਸੰਘਰਸ਼ ਨੂੰ ਉਦੋ ਤੱਕ ਜਾਰੀ ਰੱਖਾਂਗੇ ਜਦੋ ਤੱਕ ਬੰਗਾ ਤੇ ਨਵਾਸ਼ਹਿਰ ਦੇ ਕਾਲਜਾਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਪੂਰਨ ਤੌਰ ਤੇ ਲਾਗੂ ਨਹੀ ਹੋ ਜਾਦੀ ,ਦਲਿਤ ਵਿਦਿਆਰਥੀਆਂ ਦੇ ਦਾਖਲੇ ਤੇ ਲਗਾਈ ਪਾਬੰਦੀ ਹਟਾਈ ਨੀ ਜਾਦੀ ।ਇਸ ਮੌਕੇ ਵਿਦਿਆਰਥੀ ਮਨਪ੍ਰੀਤ ਕੌਰ ,ਨਿਸ਼ਾ,ਸੋਨੀਆ,ਮਨਦੀਪ ਕੌਰ,ਮਨੀਸ਼ਾ,ਸੁਨੀਤਾ ਦੇਵੀ,ਰਾਜਵਿੰਦਰ ਕੌਰ ,ਪਰਦੀਪ,ਰਾਜੂ,ਰਣਜੀਤ ਕੌਰ,ਬਲਜੀਤ ਕੌਰ,ਰਮਨਦੀਪ, ਸੁਖਜਿੰਦਰ  ਆਦਿ ਮੌਜੂਦ ਸਨ। 

Related posts

Leave a Reply