ਹੌਲਦਾਰ ਸੁਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ


ਗੜ੍ਹਦੀਵਾਲਾ 23 ਫਰਵਰੀ(CHOUDHARY) :ਪਿੰਡ ਮਾਂਗਾ ਦੇ ਹੌਲਦਾਰ ਸੁਖਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੀ ਡਿਊਟੀ ਦੌਰਾਨ ਸੇਹਤ ਖਰਾਬ ਹੋਣ ਕਾਰਨ ਬੀਤੇ ਦਿਨੀ ਮੌਤ ਹੋ ਗਈ ਸੀ। ਜਿਸਦਾ ਗੜ੍ਹਦੀਵਾਲਾ ਦੇ ਪਿੰਡ ਮਾਂਗਾ ਦੇ ਸ਼ਮਸ਼ਾਨਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

(ਪਤਨੀ, ਬੱਚੇੇ ਅਤੇ ਰਿਸ਼ਤੇਦਾਰ ਸ਼ਹੀਦ ਸੁਖਵਿੰਦਰ ਸਿੰਘ ਦੇ ਅੰਤਿਮ ਦਰਸ਼ਨ ਕਰਦੇ ਹੋਏ)

ਅੱਜ ਦੁੁਪਹਿਰ ਫਤਿਹਗੜ੍ਹ 4 ਸਿਖਲਾਈ ਆਰਮੀ ਸੈਂਟਰ ਦੇ ਜਵਾਨ ਸੂਬੇਦਾਰ ਹਰਜਿੰਦਰ ਸਿੰਘ ,ਭੁਪਿੰਦਰ ਸਿੰਘ ਅਤੇ 10 ਸਿੱਖ ਲਾਈ ਪਠਾਨਕੋਟ ਤੋਂ ਸੂਬੇਦਾਰ ਅਵਤਾਰ ਸਿੰਘ ਹੋਲਦਾਰ ਸੁੁੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਮਾਂਗਾ ਵਿਖੇ ਜਿਵੇਂ ਹੀ ਪੁੱਜੇ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

(ਹੋਲਦਾਰ ਸੁਖਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ. ਜੋਗਿੰਦਰ ਸਿੰਘ ਗਿਲਜੀਆਂ ਅਤੇ ਹੋਰ)

ਇਸ ਮੌਕੇ ਕਾਂਗਰਸ ਪ੍ਰਦੇਸ਼ ਕਮੇਟੀ ਦੇ ਮੈਂਬਰ ਸਰਦਾਰ ਜੋਗਿੰਦਰ ਸਿੰਘ ਗਿਲਜੀਆਂ, ਐਸ ਐਚ ਓ ਗੜ੍ਹਦੀਵਾਲਾ ਬਲਵਿੰਦਰਪਾਾਲ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸ਼ਹੀਦ ਸੁਖਵਿੰਦਰ ਸਿੰਘ ਅਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਇਸ ਮੌਕੇ ਰਿਸ਼ਤੇੇਦਾ ਅਤੇ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਰ ਸਨ।

Related posts

Leave a Reply