ਮਾਹਿਲਪੁਰ ਚ ਮੋਦੀ, ਜੋਗੀ ਅਤੇ ਅਕਾਲੀਆਂ ਦਾ ਫੂਕਿਆ ਪੁਤਲਾ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਉੱਤਰ ਪ੍ਰਦੇਸ਼ ‘ਚ ਹਾਥਰਸ ਵਿਖੇ ਦਲਿਤ ਨੌਜਵਾਨ ਲੜਕੀ ਨਾਲ ਦਰਿੰਦਗੀ ਨਾਲ ਕੀਤੇ ਸਮੂਹਿਕ ਜਬਰ ਜਨਾਹ ਉਪਰੰਤ ਉਸ ਦੀ ਹੱਤਿਆ ਦੇ ਰੋਸ ਵਜੋਂ ਮਾਹਿਲਪੁਰ ਦੇ ਮੁੱਖ ਚੌਕ ‘ਤੇ ਕਾਂਗਰਸੀ ਵਰਕਰਾਂ ਵਲੋਂ ਬੁਲਾਰਾ ਪੰਜਾਬ ਕਾਂਗਰਸ ਦੀ ਅਗਵਾਈ ‘ਚ ਕੇਂਦਰ ਦੀ ਭਾਜਪਾ ਸਰਕਾਰ ਤੇ ਅਕਾਲੀ ਦਲ ਬਾਦਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਤੇ ਹਰਸਿਮਰਤ ਕੌਰ ਬਾਦਲ ਦਾ ਪੁਤਲਾ ਫੂਕਿਆ ਗਿਆ|ਇਸ ਮੌਕੇ ਨਿਮਿਸ਼ਾ ਮਹਿਤਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਹੋਂਦ ‘ਚ ਆਈ ਹੈ ਪੂਰੇ ਦੇਸ਼ ਸਮੇਤ ਯੂ.ਪੀ.’ਚ ਗੁੰਡਾ ਰਾਜ ਚੱਲ ਰਿਹਾ ਹੈ ਜਿਥੇ ਦਲਿਤ ਧੀਆਂ ਤੇ ਬਹੁਬੇਟੀਆ ਦੀ ਇੱਜ਼ਤ ਬਚਾਉਣੀ ਬੜੀ ਔਖੀ | ਉਨ੍ਹਾਂ ਕਿਹਾ ਮਨੀਸ਼ਾ ਦੇ ਦੋਸ਼ੀਆਂ ਨੂੰ ਜਦੋਂ ਤੱਕ ਫਾਂਸੀ ਦੀ ਸਜ਼ਾ ਨਹੀਂ ਮਿਲ ਜਾਂਦੀ ਉਦੋਂ ਤਕ ਮਨੀਸ਼ਾ ਨੂੰ ਇਨਸਾਫ਼ ਦਿਵਾਉਣ ਲਈ ਇਹ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਅਮਨਦੀਪ ਸਿੰਘ ਬੈਂਸ, ਬਲਦੇਵ ਸਿੰਘ, ਜਤਿੰਦਰ ਕੁਮਾਰ ਸੋਨੂੰ ਕੌਸ਼ਲਰ, ਰੀਟਾ ਰਾਣੀ ਕੌਾਸਲਰ, ਨਰਿੰਦਰ ਮੌਹਣ ਨਿੰਦੀ, ਹਰਜਿੰਦਰ ਸਿੰਘ ਨਾਹਰ, ਮਤਲੇਸ਼ ਹਾਡਾਂ, ਵਿਨੋਦ ਭੱਟੀ, ਰਸ਼ਪਾਲ ਸਿੰਘ ਪਾਲੀ ਸੰਮਤੀ ਮੈਂਬਰ, ਪਲਵਿੰਦਰ ਖੋਸਲਾ, ਕਮਲ ਭੱਟੀ, ਨਛੱਤਰ ਸਿੰਘ ਡੰਡੇਵਾਲ, ਬਲਵਿੰਦਰ ਸਿੰਘ ਮੇਘੋਵਾਲ, ਵਿਮਲਾ ਦੇਵੀ, ਜਸਵਿੰਦਰ ਕੌਰ, ਫੋਜਾ ਸਿੰਘ, ਹਰਭਜਨ ਸਿੰਘ, ਬਿੰਦੂ ਭੂੰਬਲਾ ਅਤੇ ਆਗੂ ਹਾਜ਼ਰ ਸਨ |

Related posts

Leave a Reply