ਗੈਂਗਸਟਰ ਸੁਖ ਭਿਖਾਰੀਵਾਲ ਨੂੰ ਪੁਲਿਸ  ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ

ਨਵੀਂ ਦਿੱਲੀ: ਦਿੱਲੀ ਪੁਲਿਸ  ਨੇ ਗੈਂਗਸਟਰ ਸੁਖ ਭਿਖਾਰੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿੱਚ ਟਾਰਗੇਟ ਕਿਲਿੰਗ ਕਰਵਾਉਣ ਵਾਲੇ ਗੈਂਗਸਟਰ ਨੂੰ ਇਸ ਮਹੀਨੇ ਦੁਬਈ ਤੋਂ ਡਿਟੇਨ ਕੀਤਾ ਗਿਆ। ਅੱਜ ਸਵੇਰੇ ਸੁਖ ਨੂੰ ਭਾਰਤ ਲਿਆਂਦਾ ਗਿਆਜਿੱਥੇ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। 

ਮੀਡੀਆ ਰਿਪੋਰਟਾਂ ਮੁਤਾਬਕ ਖਾਲਿਸਤਾਨ ਪੱਖੀ ਸੁਖ ਭਿਖਾਰੀਵਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰਦਾ ਸੀ। ਦੁਬਈ ਵਿੱਚ ਰਹਿ ਕੇ ਹੀ ਉਸ ਨੇ ਆਪਣਾ ਹੁਲੀਆ ਬਦਲਿਆ ਤੇ ਹੁਣ ਉਹ ਪੱਗ ਬੰਨ੍ਹਦਾ ਹੈ ਤੇ  ਦਾੜ੍ਹੀ ਰੱਖੀ  ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਪੁਲਿਸ ਨੇ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਸੁਖ ਭਿਖਾਰੀਵਾਲ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਨ੍ਹਾਂ ਵਿੱਚੋਂ ਤਿੰਨ ਗੈਂਗਸਟਰਾਂ ਨੇ ਬਲਵਿੰਦਰ ਸੰਧੂ ਨੂੰ ਮਾਰਿਆ ਸੀ। ਇਨ੍ਹਾਂ ਤਿੰਨਾਂ ਨੇ ਕਬੂਲ ਕੀਤਾ ਹੈ ਕਿ ਸੁਖ ਭਿਖਾਰੀਵਾਲ ਨੇ ਉਨ੍ਹਾਂ ਨੂੰ ਦੁਬਈ ਤੋਂ ਹੁਕਮ ਦਿੱਤੀ ਸੀ ਤੇ ਉਸ ਦੇ ਕਹਿਣ ‘ਤੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Related posts

Leave a Reply