GANGSTERS OF PUNJAB ਫੇਰ ਆਹਮਣੇ ਸਾਹਮਣੇ : ਬੰਬੀਹਾ ਗਰੁੱਪ ਵੱਲੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਧਮਕੀ

ਪੰਜਾਬ : ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗਰੁੱਪ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਗਾਬਾਜ਼ ਹਨ। ਉਨ੍ਹਾਂ ਅੱਗੇ ਲਾਰੈਂਸ ਬਿਸ਼ਨੋਈ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਕੌਣ ਹੈ ਜੋ ਖਾਲਿਸਤਾਨ ਨਹੀਂ ਬਣਨ ਦੇਣ ਦੇ ਦਾਅਵੇ ਕਰ ਰਿਹਾ ਹੈ।

ਬੰਬੀਹਾ ਗਰੁੱਪ ਨੇ ਲਿਖਿਆ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਗੱਲਾਂ ਕਰ ਰਿਹਾ ਹੈ, ਜੇਕਰ ਉਸ ਵਿੱਚ ਸੱਚਮੁੱਚ ਦਮ ਹੈ ਤਾਂ ਬਾਹਰ ਆ ਕੇ ਉਨ੍ਹਾਂ ਨਾਲ ਪੰਗਾ ਲਵੇ। ਉਨ੍ਹਾਂ ਕਿਹਾ ਹੈ ਕਿ ਗੋਲਡੀ ਬਦਮਾਸ਼ ਬਣ ਰਿਹਾ ਹੈ, ਪਰ ਉਸ ਤੋਂ ਤਾਂ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ ਗਿਆ। ਉਂਝ ਤੁਸੀਂ ਲੋਕ ਦਾਊਦ ਬਣਦੇ ਹੋ।



ਪੋਸਟ ‘ਚ ਲਿਖਿਆ ਕਿ ਲਾਰੈਂਸ ਤੇਰਾ ਵੀ ਪਤਾ ਹੈ ਕਿ ਤੂੰ ਕਿੰਨਾ ਕੁ ਵੱਡਾ ਬਦਮਾਸ਼ ਹੈਂ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਘਰੋਂ ਨਿਕਲਣ ਤੋਂ ਵੀ ਡਰਦਾ ਸੀ, ਹੁਣ ਤੁਸੀਂ ਵੱਡੇ ਬਦਮਾਸ਼ ਬਣ ਰਹੇ ਹੋ। ਜਿਸ ਦਿਨ ਸਾਡੇ ਹੱਥਾਂ ਵਿੱਚ ਆ ਗਿਆ, ਉਸ ਦਿਨ ਜਾਂ ਤਾਂ ਰੱਬ ਨੂੰ ਪਤਾ ਕੀ ਹੋਏਗਾ ਜਾਂ ਸਾਨੂੰ ਪਤਾ। ਬਾਕੀ ਐਂਵੇ ਗੱਲਾਂ ਨਾ ਮਾਰ ਤੈਨੂੰ ਮੌਤ ਬੜੀ ਔਖੀ ਆਉਣੀ ਹੈ।

Related posts

Leave a Reply