ਗੜ੍ਹਸ਼ੰਕਰ ਚ ਯੂਥ ਕਾਂਗਰਸ ਦੇ ਵਰਕਰਾਂ ਨੇ ਤੇਲ ਦੀਆਂ ਕੀਮਤਾ ਚ ਵਾਧੇ ਨੂੰ ਲੈਕੇ ਪ੍ਰਧਾਨਮੰਤਰੀ ਦਾ ਫੂਕਿਆ ਪੁਤਲਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ ਯੂਥ ਕਾਂਗਰਸ ਵਰਕਰਾਂ ਨੇ ਯੂਥ ਕਾਂਗਰਸ ਆਗੂ ਪ੍ਣਵ ਕਿ੍ਪਾਲ ਦੀ ਅਗਵਾਈ ਹੇਠ  ਰੇਲਵੇ ਫਾਟਕ ਗੜ੍ਹਸ਼ੰਕਰ ਦੇ ਨਜਦੀਕ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ|ਇਸ ਮੌਕੇ ਯੂਥ ਕਾਂਗਰਸ ਵਰਕਰਾਂ ਨੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਪ੍ਣਵ ਕਿ੍ਪਾਲ ਨੇ ਕਿਹਾ ਕਿ ਇਸ ਸਮੇਂ ਵਿਸ਼ਵ ਬਾਜ਼ਾਰ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬੇਹਦ ਘੱਟ ਹਨ, ਪਰ ਦੇਸ਼ ਵਿੱਚ  ਪਿਛਲੇ 19 ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਜਾਦੀ ਤੋਂ ਬਾਅਦ ਪਹਿਲੀ ਬਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਭਗ ਬਰਾਬਰ ਹੋ ਗਈਆਂ ਹਨ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੈਂਕੜੇ ਨੂੰ ਪਾਰ ਕਰਨ ਦੇ ਕਰੀਬ ਹਨ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਵਿੱਚ ਗਰੀਬ ਆਦਮੀ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ,ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਗਰੀਬ ਦਾ ਲਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਮਹਿੰਗਾਈ ਅਸਮਾਨ ਛੂਹ ਰਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵੇਲੇ ਪੈਟਰੋਲ ਅਤੇ ਡੀਜ਼ਲ ਦੀਆਂ ਹਲਕੀ ਜਿਹੀਆਂ ਵਧੀਆਂ ਕੀਮਤਾਂ ਤੇ ਵੀ ਧਰਨੇ ਲਗਾਉਣ ਵਾਲੇ ਭਾਜਪਾ ਆਗੂ ਹੁਣ ਚੁੱਪ ਕਿਉਂ ਹਨ।

ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਅਪਨਾ ਸੰਘਰਸ਼ ਲਗਾਤਾਰ ਜਾਰੀ ਰਖੇਗਾ।ਇਸ ਮੌਕੇ ਰਿੱਕੀ ਪੰਚ ਬਿਲੜੋਂ, ਵਿਨੋਦ ਜੀਰ, ਮਨਜਿੰਦਰ ਮੋਹਣੋਵਾਲ, ਸਚਿਨ ਨਈਅਰ, ਰੋਹਿਤ ਕੁਮਾਰ, ਸੰਨੀ ਸ਼ਰਮਾ, ਸੋਨੀ ਮੋਹਣੋਵਾਲ, ਸੰਦੀਪ ਸ਼ਰਮਾ, ਸੋਨੀ ਵਰਮਾ, ਕੁਲਵੰਤ, ਕਰਨਦੀਪ, ਲਵੀ ਅਰੋੜਾ, ਪਵਨ ਕੁਮਾਰ, ਬਲਕੀਰਤ, ਵਿੱਕੀ ਗੰਭੀਰ, ਅਮਨ ਸੌਲੀ, ਆਦਿ ਹਾਜਰ ਹੋਏ।

Related posts

Leave a Reply