ਬਾਬਾ ਦੀਪ ਸਿੰਘ ਸੁਸਾਇਟੀ ਨੇ ਕੀਤੀ ਅਪੀਲ : ਗੜ੍ਹਦੀਵਾਲਾ ਸੁਸਾਇਟੀ ਦਫਤਰ ਸਮੇਂ ਸਿਰ ਪਹੁੰਚ ਲਿਆ ਜਾਵੇ ਰਾਸ਼ਣ

ਬਾਬਾ ਦੀਪ ਸਿੰਘ ਸੁਸਾਇਟੀ ਨੇ ਕੀਤੀ ਅਪੀਲ : ਗੜ੍ਹਦੀਵਾਲਾ ਸੁਸਾਇਟੀ ਦਫਤਰ ਸਮੇਂ ਸਿਰ ਪਹੁੰਚ ਲਿਆ ਜਾਵੇ ਰਾਸ਼ਣ 


— 56 ਵੇਂ ਮਹੀਨਾਵਾਰ ਰਾਸ਼ਣ ਵੰਡ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ :ਪ੍ਰਧਾਨ ਮਨਜੋਤ ਤਲਵੰਡੀ 


ਗੜ੍ਹਦੀਵਾਲਾ 8 ਜੂੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਜੋ ਹਰ ਮਹੀਨੇ ਗੜ੍ਹਦੀਵਾਲਾ ਦਫਤਰ ਚ 400 ਦੇ ਕਰੀਬ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਣ ਦਿੱਤਾ ਜਾਂਦਾ ਸੀ,ਕਰੋਨਾ ਵਾਇਰਸ ਦੇ ਕਾਰਨ ਇਹ ਰਾਸ਼ਣ ਵੰਡ ਸਮਾਰੋਹ ਰੱਦ ਕੀਤਾ ਗਿਆ ਸੀ। ਇਹ ਰਾਸ਼ਣ ਸੋਸਾਇਟੀ ਦੁਆਰਾ ਘਰ-ਘਰ ਪਹੁੰਚਾ ਦਿੱਤਾ ਗਿਆ ਸੀ। ਇਸ ਵਾਰ ਇਹ ਰਾਸ਼ਣ ਵੰਡ ਸਮਾਰੋਹ ਮੁੜ ਪਹਿਲਾਂ ਵਾਂਗ ਗੜਦੀਵਾਲਾ ਦਫਤਰ ਵਿਚ ਕੀਤਾ ਜਾਵੇਗਾ, ਪ੍ਰੰਤੂ ਪਹਿਲਾਂ ਵਾਂਗ ਇਕੱਠਾ ਨਹੀਂ ਕੀਤਾ ਜਾਵੇਗਾ। ਮੌਕੇ ਤੇ ਨਾਲ-ਨਾਲ ਪਰਿਵਾਰਾਂ ਨੂੰ ਰਾਸ਼ਣ ਦੇ ਕੇ ਰਵਾਨਾ ਕਰ ਦਿੱਤਾ ਜਾਵੇਗਾ।

ਇਸ ਸਬੰਧੀ ਸੋਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ 56 ਵੇਂ ਰਾਸ਼ਣ ਵੰਡ ਸਮਾਰੋਹ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਇਸ ਲਈ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੁਸੀਂ 10 ਜੂਨ ਨੂੰ ਸਮੇਂ ਸਿਰ ਪਹੁੰਚ ਕੇ ਰਾਸ਼ਣ ਲੈ ਲਿਆ ਜਾਵੇ। ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ, ਜਨਰਲ ਸਕੱਤਰ ਮਨਿੰਦਰ ਸਿੰਘ, ਜਗਦੀਪ ਸਿੰਘ ਥੇਂਦਾ, ਗੁਰਵਿੰਦਰ ਸਿੰਘ, ਨੀਰਜ ਸਿੰਘ, ਹਰਪ੍ਰੀਤ ਸਿੰਘ ਸਹਿਤ ਸੋਸਾਇਟੀ ਦੇ ਹੋਰ ਮੈਂਬਰ ਹਾਜਰ ਸਨ। 

Related posts

Leave a Reply