ਪੁਰਾਣੀ ਪੈਨਸ਼ਨ ਬਹਾਲੀ ਲਈ 21 ਜੂਨ ਨੂੰ ਚਲਾਈ ਜਾਵੇਗੀ ਘਰੋਂ-ਘਰੀਂ ਪੋਸਟਰ ਮੁਹਿੰਮ 

ਪੁਰਾਣੀ ਪੈਨਸ਼ਨ ਬਹਾਲੀ ਲਈ 21 ਜੂਨ ਨੂੰ ਚਲਾਈ ਜਾਵੇਗੀ ਘਰੋਂ-ਘਰੀਂ ਪੋਸਟਰ ਮੁਹਿੰਮ 

ਗੜ੍ਹਦੀਵਾਲਾ / ਹੁਸ਼ਿਆਰਪੁਰ (ਲਾਲਜੀ ਚੌਧਰੀ, ਯੋਗੇਸ਼ ਗੁਪਤਾ )
ਜਿਲ੍ਹਾ ਹੁਸ਼ਿਆਰਪੁਰ ਦੇ  ਕੋ-ਕਨਵੀਨਰ ਸੰਜੀਵ ਧੂਤ ਅਤੇ ਸਕੱਤਰ ਤਿਲਕ ਰਾਜ ਦੁਆਰਾ ਦੱਸਿਆ ਗਿਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਰਾਸ਼ਟਰ ਵਿਆਪੀ ਸੰਘਰਸ਼ ਦੇ ਸੱਦੇ ਅਨੁਸਾਰ ਸਮੁੱਚੇ ਦੇਸ਼ ਵਿੱਚ 21 ਜੂਨ ਨੂੰ ਘਰੋਂ- ਘਰੀਂ ਪੋਸਟਰ ਮੁਹਿੰਮ ਚਲਾਈ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਨਲਾਈਨ ਜੂਮ ਐਪ ਮੀਟਿੰਗ ਰਾਹੀਂ “ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ” ਦੇ ਆਗੂਆਂ ਦੁਆਰਾ ਕੀਤਾ ਗਿਆ। 
 
ਜਨਰਲ ਸਕੱਤਰ ਤਿਲਕ ਰਾਜ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ। ਜਿਸ ਦੀਆਂ ਪ੍ਰਾਪਤੀਆਂ ਵੀ ਤੁਹਾਡੇ ਸਾਹਮਣੇ ਹਨ। ਐਨ.ਪੀ.ਐਸ. 2004 ਤੋਂ ਬਾਅਦ ਸੇਵਾ ਵਿੱਚ ਆਏ ਕਰਮਚਾਰੀਆਂ ਲਈ ਇੱਕ ਬਿਮਾਰੀ ਹੈ ਜੋ ਸਾਡੇ ਬੁਢਾਪੇ ਨੂੰ ਮਜਬੂਰ ਅਤੇ ਬੇਸਹਾਰਾ ਬਣਾ ਦੇਵੇਗੀ।
 
ਪੁਰਾਣੀ ਪੈਨਸ਼ਨ ਬੰਦ ਕਰ ਕੇ ਦੇਸ਼ ਦੀਆਂ ਸਰਕਾਰ ਨੇ ਕਰਮਚਾਰੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧਕੇਲ ਦਿੱਤਾ ਹੈ। ਐਨ.ਪੀ.ਐਸ. ਵਿੱਚ ਜਮਾਂ ਕਰਵਾਇਆ ਜਾ ਰਿਹਾ ਪੈਸਾ ਮਾਰਕਿਟ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਦੀ ਰਿਟਰਨ ਅਨਿਸ਼ਚਿਤ ਹੈ, ਜੋ ਕਿ ਕਰਮਚਾਰੀਆਂ ਦੇ ਭਵਿੱਖ ਨਾਲ ਸਰਾਸਰ ਖਿਲਵਾੜ ਹੈ।
 
ਓਹਨਾ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ 21 ਜੂਨ ਨੂੰ ਘਰੋਂ-ਘਰੀਂ ਐਨ.ਪੀ.ਐਸ. ਦੇ ਖਿਲਾਫ਼  ਪੋਸਟਰ ਮੁਹਿੰਮ ਚਲਾਈਏ। ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਦੇਸ਼ ਵਿਆਪੀ ਮੁਹਿੰਮ ਵਿੱਚ ਸ਼ਾਮਿਲ ਕਰੀਏ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਈਏ।
 
ਇਸ ਸਮੇਂ ਸੂਬਾ ਕਨਵੀਨਰ ਜਸਵੀਰ ਤਲਵਾੜਾ ਵਲੋਂ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ :ਗੁਰਕਿਰਪਾਲ ਬੋਦਲ, ਜਸਵੀਰ ਬੋਦਲ, ਕਰਮਜੀਤ ਸਿੰਘ,ਜਗਵਿੰਦਰ ਸਿੰਘ, ਰਜਤ ਮਹਾਜਨ,ਵਿਕਾਸ ਸ਼ਰਮਾ, ਸਤਪਾਲ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਹਰਬਿਲਾਸ, ਬਲਦੇਵ ਸਿੰਘ ਟਾਂਡਾ, ਅਨਿਲ ਮਿਨਹਾਸ, ,ਦਲਜੀਤ ਸਿੰਘ, ਸਤ ਪ੍ਰਕਾਸ਼, ਸੰਜੀਵ ਕੋਈ, ਦਿਲਬਾਗ ਸਿੰਘ, ਮਨਮੋਹਨ ਸਿੰਘ ਤਲਵਾੜਾ, ਵਿਪਨ ਕੁਮਾਰ, ਪੰਕਜ ਮਿੱਡਾ, ਗੁਰਭਜਨ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਪ੍ਰਿੰਸ, ਗੁਰਮਿੰਦਰ ਸਿੰਘ ਆਦਿ ਮੁਲਾਜ਼ਮਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ “ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ” ਨੇ ਸਮੂਹ ਕਰਮਚਾਰੀਆਂ ਦੇ ਭਵਿੱਖ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ ਹੈ। ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ।

Related posts

Leave a Reply