ਹਜਰਤ ਭਰਪੂਰ ਸ਼ਾਹ ਬਲੀ ਜੀ ਦੇ ਦਰਬਾਰ ਵਿਖੇ ਸਲਾਨਾ ਜੋੜ ਮੇਲਾ ਮੁਲਤਵੀ

ਗੜ੍ਹਦੀਵਾਲਾ 25 ਜੂਨ ( ਚੌਧਰੀ / ਯੋਗੇਸ਼ ਗੁਪਤਾ ) : ਹਜਰਤ ਭਰਪੂਰ ਸ਼ਾਹ ਬਲੀ ਜੀ ਦੇ ਦਰਬਾਰ ਗੜ੍ਹਦੀਵਾਲਾ ਵਿਖੇ 29 ਜੂਨ ਨੂੰ ਕਰਵਾਇਆ ਜਾਣ ਵਾਲਾ ਸਲਾਨਾ ਜੋੜ ਮੇਲਾ ਕਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਿੰਦਰਪਾਲ ਬਿੱਲਾ ਅਤੇ ਮਹੰਤ ਮਨਜੀਤ ਉਰਫ ਬਿੱਲੀ ਨੇ ਦੱਸਿਆ ਕਿ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨੂੰ ਧਿਆਨ ਚ ਰੱਖਦੇ ਹੋਏ ਪ੍ਰਬੰਧਕਾਂ ਵਲੋਂ 28 ਜੂਨ ਨੂੰ ਪੀਰਾਂ ਦੀ ਮਹਿੰਦੀ ਦੀ ਰਸਮ ਅਦਾ ਕੀਤੀ ਜਾਏਗੀ। 29 ਜੂਨ ਨੂੰ ਦਰਬਾਰ ਤੇ ਝੰਡੇ ਅਤੇ ਚਾਦਰ ਚੜਾਉਣ ਦੀ ਰਸਮ ਨਿਭਾਈ ਜਾਵੇਗੀ। 

Related posts

Leave a Reply