ਭਾਰਤ ਨਿਰਮਾਣ ਮਜਦੂਰ ਯੂਨੀਅਨ (ਸੀਟੂ) ਵਲੋਂ ਸੁਬਿਧਾ ਸੈਂਟਰ ਮੋਹਰੇ ਧਰਨਾ

ਗੜਦੀਵਾਲਾ 26 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ) : ਅੱਜ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ( ਸੀਟੂ) ਵਲੋੰ ਸੁਬਿਧਾ ਸੈਂਟਰਾਂ ਚ ਕੰਮ ਠੀਕ ਤਰਾਂ ਨਾ ਹੋਣ ਕਰਕੇ ਧਰਨਾ ਦਿੱਤਾ ਗਿਆ। ਇਸ ਧਰਨੇ ਚ ਬੋਲਦਿਆਂ ਜਿਲਾ ਪ੍ਰਧਾਨ ਮਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਇਸ ਕੋਬਿਡ ਦੇ ਦੌਰ ਚ ਮਜਦੂਰ ਨੂੰ ਆਪਣਾ ਨਾਮ ਰਜਿਟਰਡ ਕਰਾਉਣ ਲਈ ਬਹੁਤ ਚੱਕਰ ਮਾਰਨੇ ਪੇਦੈਂ ਹਨ ,ਸਕਿਲਡ ਸਟਾਫ ਦੀ ਕਮੀ ਹੋਣ ਕਰਕੇ ਮਜਦੂਰ ਦੀ ਬੇਵਜਾ ਹੀ ਲੁੱਟ ਹੋ ਰਹੀ ਹੈ।ਸੈਂਟਰ ਦੇ ਬਾਹਰ ਪੀਣ ਵਾਲਾ ਪਾਣੀ ਤੇ ਸ਼ਾਮਿਆਨੇ ਦਾ ਕੋਈ ਪ੍ਰਬੰਧ ਨਹੀਂ ਹੈ।

ਧਰਨੇ ਤੋੰ ਬਾਅਦ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਨੇ ਭਰੋਸਾ ਦਿਵਾਇਆ ਕਿ ਸਾਰੇ ਪ੍ਰਬੰਧ ਵਧੀਆ ਬਨਾਉਣ ਲਈ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿਸੇ ਨੂੰ ਭੀ ਇਸ ਸੁਬਿਧਾ ਸੈਂਟਰ ਚ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।ਅੱਜ ਦੇ ਧਰਨੇ ਚ ਤਰਲੋਚਨ ਸਿੰਘ,ਕਰਮਜੀਤ ਸਿੰਘ,ਸੁਰਿੰਦਰ ਸਿੰਘ,ਮਲਜੀਤ ਸਿੰਘ,ਸੁਸਮਾ,ਅਜੀਤ ਸਿੰਘ,ਮਹਿੰਦਰਪਾਲ,ਕੁਲਬਿੰਦਰ ਸਿੰਘ ,ਸਰਬਜੀਤ ਕੌਰ,ਕੁਲਦੀਪ ਕੌਰ,ਅਮਜੀਤ ਕੌਰ ਬਲਵੀਰ ਸਿੰਘ ਆਦਿ ਹਾਜਰ ਸਨ ।

Related posts

Leave a Reply