ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਚਾਰ ਵਿਦਿਆਰਥੀਆਂ ਨੇ ਕੀਤੀ ਰਾਸ਼ਟਰੀ ਪੱਧਰੀ ਸਕਾਲਰਸ਼ਿਪ ਪ੍ਰੀਖਿਆ ਪਾਸ

ਸਕੂਲ ਦਾ ਨਾਮ ਰੌਸ਼ਨ ਕਰਨੇ ਵਾਲੇ ਵਿਦਿਆਰਥੀਆਂ ਨੂੰ ਸਮੂਹ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਨੇ ਕੀਤਾ ਸਨਮਾਨਿਤ

ਗੜ੍ਹਦੀਵਾਲਾ 27 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਸ਼ਹੀਦ ਕਾਂਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ, ਗੜ੍ਹਦੀਵਾਲਾ (ਹੁਸ਼ਿਆਰਪੁਰ) ਵਿਖੇ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀਆਂ ਨੇ NMMS (ਰਾਸ਼ਟਰੀ ਪੱਧਰ) ਦੀ ਸਕਾਲਰਸ਼ਿਪ ਪ੍ਰੀਖਿਆ (ਸੈ਼ਸਨ 2019-2020) ਪਾਸ ਕੀਤੀ। ਇਸ ਰਾਸਟਰੀ ਪੱਧਰ ਦੀ ਸਕਾਲਰਸ਼ਿਪ ਪ੍ਰੀਖਿਆ ਵਿੱਚ ਜਸਮੀਤ ਕੌਰ ਸਪੁੱਤਰੀ ਨਰੇਸ਼ ਸਿੰਘ ਵਾਸੀ ਮਸਤੀਵਾਲ,ਲਵਪ੍ਰੀਤ ਸਿੰਘ ਸਪੁੱਤਰ ਮਲਕੀਤ ਰਾਮ ਵਾਸੀ ਨਵੀਂ ਅਵਾਦੀ,ਬਾਨੀ ਸਪੁੱਤਰੀ ਅਸ਼ੋਕ ਕੁਮਾਰ ਵਾਸੀ ਸੇਖਾਂ,ਸਨੇਹਾ ਸਪੁੱਤਰੀ ਸੁਰਜੀਤ ਸਿੰਘ ਵਾਸੀ ਨਵੀਂ ਅਵਾਦੀ ਨੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ NMMS ਪਾਸ ਕਰਕੇ ਆਪਣਾ ਨਾਮ ਮੈਰਿਟ ਵਿੱਚ ਦਰਜ ਕਰਵਾਇਆ ਹੈ।

ਇਹ ਪ੍ਰੀਖਿਆ ਪਾਸ ਕਰਨ ਤੇ ਇਹਨਾਂ ਵਿਦਿਆਰਥੀਆਂ ਨੂੰ ਨੌਵੀਂ ਜਮਾਤ ਤੋਂ ਬਾਰ੍ਹਵੀ ਜਮਾਤ ਤੱਕ ਹਰ ਸਾਲ 12000/- ਰੁਪਏ ਹਰ ਸਾਲ ਸਕਾਲਰਸ਼ਿਪ ਮਿਲੇਗੀ।

ਇਹਨਾਂ ਵਿਦਿਆਰਥੀਆਂ ਨੂੰ ਅੱਜ ਸਕੂਲ ਵਿੱਚ ਸਕੂਲ ਮੁਖੀ ਹਰਮਿੰਦਰ ਕੁਮਾਰ,ਕਸ਼ਮੀਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਮਸਤੀਵਾਲ ਅਤੇ ਸਮੂਹ ਸਕੂਲ ਸਟਾਫ ਨੇ ਇਹਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਇਹਨਾਂ ਵਿਦਿਆਰਥੀਆਂ ਨੇ ਇਹ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਸਕੂਲ,ਜਿਲ੍ਹਾ ਹੁਸਿਆਰਪੁਰ ਦੇ ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਇਸ ਮੌਕੇ ਇਹਨਾਂ ਵਿਦਿਆਰਥੀਆਂ ਨੂੰ ਸਮੂਹ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਮਸਤੀਵਾਲ ਵਲੋਂ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀ ਟੀ ਆਈ ਰਛਪਾਲ ਸਿੰਘ ਉੱਪਲ,ਮੈਡਮ ਹਰਭਜਨ ਕੌਰ,ਪੰਜਾਬੀ ਮਾਸਟਰ ਰਸ਼ਪਾਲ ਸਿੰਘ,ਰਾਜ ਕੁਮਾਰ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਹਾਜਰ ਸਨ।

Related posts

Leave a Reply