29 ਤੇ 30 ਜੂਨ ਨੂੰ ਪਿੰਡ ਪਿੰਡ ਕੀਤੇ ਜਾਣਗੇ ਅਰਥੀ ਫੂਕ ਮੁਜਾਹਰੇ

ਗੜਦੀਵਾਲਾ 27 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ ) ਹਿੰਦ ਕਮਿਉਨਿਸਟ ਪਾਰਟੀ (ਮਾਰਕਸਵਾਦੀ ) ਤਹਿਸੀਲ ਦਸੂਹਾ ਦੀ ਮੀਟਿੰਗ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ,ਪਹਿਲਾ ਕਾਮਰੇਡ ਰਘੁਨਾਥ ਸਿੰਘ ਦੇ ਭਾਣਜੇ ਜਿਸ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਸ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੱਲ ਭੇਂਟ ਕੀਤੇ ਗਏ।ਜਿਸ ਵਿਚ ਕਾਮਰੇਡ ਗੁਰਮੇਸ ਸਿੰਘ,ਚਰਨਜੀਤ ਸਿੰਘ ਚਠਿਆਲ,ਚੈਂਚਲ ਸਿੰਘ ਪਵਾ ,ਰਣਜੀਤ ਸਿੰਘ ਚੌਹਾਨ, ਹਰਬੰਸ ਸਿੰਘ ਧੂਤ,ਸਿਵ ਕੁਮਾਰ ਟਾਡਾ,ਸੰਤੋਖ ਸਿੰਘ ਡੱਫਰ , ਜੋਗਿੰਦਰ ਸਿੰਘ ਲਾਲੋਵਾਲ ਹੁਸੈਨਪੁਰ ,ਸਰਵਣ ਸਿੰਘ ਝਿੰਗੜ , ਕੁਲਬੰਤ ਸਿੰਘ,ਆਦਿ ਸਾਮਿਲ ਹੋਏ।

ਇਸ ਮਿਟੰਗ ਚ ਬੋਲਦਿਆ ਕਾਮਰੇਡ ਗੁਰਮੇਸ ਸਿੰਘ ਨੇ ਕਿਹਾ ਕਿ ਭਾਰਤ ਚ ਬੇਰੁਜਗਾਰੀ ਹੱਦ ਪਹਿਲੀਵਾਰ 45% ਤੋ ਪਾਰ ਕਰ ਗਈ ,ਸੈਂਟਰ ਵਲੋ ਸੰਘੀ ਢਾਚੇ ਨੂੰ ਖਤਮ ਕੀਤਾ ਜਾ ਰਿਹਾ ਹੈ ,ਬਿਜਲੀ ਸੰਬੰਧੀ ਆਰਡੀਨੈਸ ਲਿਆ ਕੇ ਸੈਟਰ ਸਰਕਾਰ ਰਾਜਾ ਤੇ ਸਾਰੇ ਅਧਿਕਾਰ ਖੋਹ ਰਹੀਆ ਹਨ ਤੇ ਕਿਸਾਨਾ ਨੂੰ ਮਿਲ ਰਹੀ ਮੁਫਤ ਬਿਜਲੀ ਬੰਦ ਕਰਨ ਵੱਲ ਜੋਰ ਦਿਤਾ ਜਾ ਰਿਹਾ ਹੈ ,ਉਨਾ ਕਿਹਾ ਕਿ ਰਿਜਰਵਬੈਕ ਕੋਅਪਰੇਟਿਵ ਬੈਕਾ ਨੂੰ ਆਪਣੇ ਕਬਜੇ ਅੰਦਰ ਲੈ ਕੇ ਇਸ ਬੈਕ ਦਾ 4.5 ਲੱਖ ਕਰੋੜ ਰੁਪਏ ਆਪਣੇ ਚਹੇਤਿਆਂ ਤੇ ਕਾਰਪੋਰੇਟ ਘਰਾਣਿਆ ਨੂੰ ਵੰਡਣ ਲਈ ਜਤਨ ਤੇਜ ਕੀਤੇ ਜਾ ਰਹੇ ਹਨ ।

ਉਨਾਂ ਕਿਹਾ ਕਿ ਪੰਜਾਬ ਚ 85% ਕਿਸਾਨੀ ਜਮੀਨ ਮਾਲਕੀ ਚ 5 ਏਕੜ ਤੋ ਥੱਲੇ ਹੈ ,ਸਰਕਾਰ ਵਲੋ ਮੱਕੀ ਦਾ ਭਾਹ 1400 ਰੁਪਏ ਫਿਕਸ ਕੀਤਾ ਸੀ ਪਰ ਹੁਣ ਏਥੇ ਮੱਕੀ 600 ਰੁਪਏ ਕਵਿੰਟਲ ਬਿਕ ਰਹੀ ਹੈ । ਨਿੱਤ ਵੱਧ ਰਹੇ ਤੇਲ ਦੇ ਭਾਹ ਅਸਮਗਨੀ ਚੜ ਗਏ ਹਨ ਇਨਾ ਨੂੰ ਕੋਈ ਪੱਛਣ ਵਾਲਾ ਨਹੀਂ ਹੈ। ਕਾਮਰੇਡ ਚਰਨਜੀਤ ਸਿੰਘ ਤੇ ਕਿਸਾਨ ਆਗੂ ਚੈਚਲ ਸਿੰਘ ਨੇ ਕਿਹਾ ਕਿ ਸਰਕਾਰ ਮਜਦੂਰ ਵਿਰੋਧੀ ਤੇ ਕਿਸਾਨ ਵਿਰੋਧੀ ਆਰਡੀ ਨੈਸ ਵਾਪਿਸ ਲਵੇ ।

ਉਨਾਂ ਕਿਹਾ ਕਿ 29 ਤੇ 30 ਜੂਨ ਨੂੰ ਪਿੰਡ ਪਿੰਡ ਸੈਂਟਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ  ਅਤੇ ਟਰੇਡ ਯੂਨੀਅਨਾਂ ਵਲੋਂ 1 ਤੇ 2 ਜੁਲਾਈ ਨੂੰ ਚੱਕਾ ਜਾਮ ਤੇ ਮੁਜਾਹਰੇ ਕੀਤਾ ਜਾਣਗੇ।ਉਨਾਂ ਕਿਹਾ ਕਿ ਇਹ ਸਰਕਾਰ ਹਰੇਕ ਮਹਿਕਮੇ ਨੂੰ ਨਿੱਜੀ ਹੱਥਾ ਚ ਵੇਚ ਕੇ ਅਵਾਮ ਨੂੰ ਲੁੱਟਣ ਤੇ ਲੋਕਾਂ ਦਾ ਮਹਿੰਗਾਈ ਚ ਕਚੂੰਵਰ ਕੱਡ ਦੇਣਗੀਆਂ ,ਉਨਾ ਮਾਸ ਜਥੇਬੰਦੀਆਂ ਨੂੰ ਤਕੜਾ ਕਰਨ ਪਾਰਟੀ ਨੂੰ ਤਕੜਾ ਕਰਨ ਲਈ ਹਰ ਸੰਘਰਸ ਚ ਸਾਮਿਲ ਹੋਣ ਲਈ ਸੱਦਾ ਦਿੱਤਾ ।

Related posts

Leave a Reply