ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ 56 ਵੇਂ ਮਹੀਨਾਵਾਰ ਰਾਸ਼ਣ ਵੰਡ ਸਮਾਗਮ ਦੌਰਾਨ 300 ਪਰਿਵਾਰਾਂ ਨੂੰ ਦਿੱਤਾ ਰਾਸ਼ਣ

ਰਹਿੰਦੇ ਪਰਿਵਾਰਾਂ ਦਾ ਰਾਸ਼ਣ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ : ਮਨਜੋਤ ਸਿੰਘ ਤਲਵੰਡੀ

ਗੜ੍ਹਦੀਵਾਲਾ,10 ਜੂੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ/ ਪੀ ਕੇ ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ 56 ਵਾਂ ਮਹੀਨਾਵਾਰ ਰਾਸ਼ਣ ਵੰਡ ਸਮਾਰੋਹ ਗੜ੍ਹਦੀਵਾਲਾ ਦਫਤਰ ਵਿਚ ਕਰਵਾਇਆ ਗਿਆ। ਇਸ ਰਾਸ਼ਣ ਵੰਡ ਸਮਾਰੋਹ ਵਿੱਚ 300 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਣ ਦਿੱਤਾ ਗਿਆ ਅਤੇ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਰਾਸ਼ਣ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਮੌਕੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

ਇਸ ਮੌਕੇ ਉਨ੍ਹਾਂ ਨੇ ਐਨ ਆਰ ਆਈ ਵੀਰ ਗੁਰਿਂਦਰ ਸਿੰਘ ਮੈਲਬੋਰਨ,ਹਰਜੀਤ ਸਿੰਘ ਕਨਾਡਾ, ਰਾਜ ਸਿੰਘ ਕਨਾਡਾ,ਜਗਜੀਤ ਸਿੰਘ ਕਨਾਡਾ, ਸਾਬੀ ਪੰਡੋਰੀ ਨਿਊਜ਼ੀਲੈਂਡ, ਦਲਜੀਤ ਸਿੰਘ ਕਨਾਡਾ ਅਤੇ ਹੋਰ ਵੀਰਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਮਹੀਨੇ ਇਸ ਰਾਸ਼ਣ ਵੰਡ ਸਮਾਗਮ ਅਤੇ ਸੁਸਾਇਟੀ ਦੇ ਹੋਰ ਕਾਰਜਾਂ ਚ ਹਿੱਸਾ ਪਾਉਂਦੇ ਹਨ। ਇਸ ਮੌਕੇ ਸੁਸਾਇਟੀ ਨੇ ਆਏ ਹੋਏ ਲੋਕਾਂ ਨੂੰ ਕਰੋਨਾ ਵਾਇਰਸ ਦੇ ਚਲਦੇ ਮਾਸਕ ਪਾਉਣ ਅਤੇ ਸ਼ੋਸਲ ਡਿਸਟੈਂਸ ਰੱਖਣ ਵਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ, ਜਨਰਲ ਸਕੱਤਰ ਮਨਿੰਦਰ ਸਿੰਘ ਸਹੋਤਾ, ਜਗਦੀਪ ਸਿੰਘ ਥੇਂਦਾ, ਜਸਵਿੰਦਰ ਸਿੰਘ, ਐਪਲਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਬਲਜੀਤ ਸਿੰਘ ਸਹਿਤ ਸੋਸਾਇਟੀ ਦੇ ਹੋਰ ਮੈਂਬਰ ਹਾਜਰ ਸਨ। 

Related posts

Leave a Reply