ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਸੁਰਜੀਤ ਸਿੰਘ ਦੇ ਇਲਾਜ਼ ਲਈ ਦਿੱਤੀ ਆਰਥਿਕ ਮਦਦ

ਸੁਸਾਇਟੀ ਨੇ ਸੁਰਜੀਤ ਸਿੰਘ ਦੇ ਇਲਾਜ ਲਈ ਹੋਰ ਲੋਕਾਂ ਨੂੰ ਅੱਗੇ ਆਉਣ ਦੀ ਕੀ ਅਪੀਲ

 ਗੜ੍ਹਦੀਵਾਲਾ 27 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਸੁਰਜੀਤ ਸਿੰਘ ਸਪੁੱਤਰ ਸਰਵਨ ਸਿੰਘ ਨਿਵਾਸੀ ਟਾਂਡਾ ਰੋਡ ਗੜ੍ਹਦੀਵਾਲਾ ਦੇ ਇਲਾਜ ਲਈ ਆਰਥਿਕ ਮੱਦਦ ਦਿੱਤੀ ਗਈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਸੁਰਜੀਤ ਸਿੰਘ ਦਾ ਡੇਢ ਸਾਲ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ। ਜਿਸ ਵਿੱਚ ਉਸਦੀ ਲੱਤ ਦੋ ਥਾਂ ਤੋਂ ਟੁਟ ਗਈ ਅਤੇ ਪੱਟ ਦੀ ਹੱਡੀ ਟੁਟ ਕੇ ਬਾਹਰ ਨਿਕਲ ਆਈ ਸੀ।

ਉਨਾਂ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਇਲਾਜ਼ ਤੇ ਪਰਿਵਾਰ ਦਾ ਕਾਫੀ ਪੈਸਾ ਖਰਚ ਹੋ ਚੁੱਕਿਆ ਹੈ ਅਤੇ ਫਿਰ ਵੀ ਉਹ ਅਜੇ ਚਲਣ ਫਿਰਨ ਚ ਅਸਮਰੱਥ ਹੈ। ਉਹਨਾਂ ਨੇ ਦੱਸਿਆ ਕਿ ਡਾਕਟਰ ਨੇ ਹੁਣ ਫਿਰ ਮੁੜ ਕੇ ਅਪ੍ਰੇਸ਼ਨ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਸੁਸਾਇਟੀ ਨੇ ਸੁਰਜੀਤ ਸਿੰਘ ਨੂੰ ਆਰਥਿਕ ਮਦਦ ਦਿੱਤੀ ਸੀ।

ਇਸ ਮੌਕੇ ਸੁਸਾਇਟੀ ਨੂੰ ਸੁਰਜੀਤ ਸਿੰਘ ਦੇ ਇਲਾਜ਼ ਲਈ ਹੋਰ ਲੋਕਾਂ ਨੂੰ ਮਦਦ ਕਰਨ ਲਈ ਅਪੀਲ ਕੀਤੀ ਹੈ। ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਸੋਸਾਇਟੀ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ, ਪ੍ਰਿਥੀਪਾਲ ਸਿੰਘ, ਜਨਰਲ ਸਕੱਤਰ ਮਨਿੰਦਰ ਸਿੰਘ, ਬਲਜੀਤ ਸਿੰਘ, ਐਪਲਪ੍ਰੀਤ ਸਿੰਘ ਸਹਿਤ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ।  

Related posts

Leave a Reply