ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸ਼ਾਖਾ ਗੜ੍ਹਦੀਵਾਲਾ ਦੀ ਹੋਈ ਚੋਣ

ਦਰਸ਼ਵੀਰ ਸਿੰਘ ਬ੍ਰਾਂਚ ਪ੍ਰਧਾਨ,ਕੁਲਦੀਪ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ ਅਤੇ ਰਣਧੀਰ ਸਿੰਘ ਧਨੋਆ ਜਨਰਲ ਸਕੱਤਰ ਬਣੇ

ਗੜ੍ਹਦੀਵਾਲਾ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਦਫਤਰ ਗੜ੍ਹਦੀਵਾਲਾ ਵਿਖੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬ੍ਰਾਂਚ ਗੜ੍ਹਦੀਵਾਲਾ ਦੀ ਚੋਣ ਕੀਤੀ ਗਈ।

ਜਿਸ ਵਿਚ ਬ੍ਰਾਂਚ ਦੇ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ, ਜਨਰਲ ਸਕੱਤਰ ਰਣਦੀਪ ਸਿੰਘ ਧਨੋਆ,ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ,ਖਜ਼ਾਨਚੀ ਜਗਦੀਪ ਸਿੰਘ ਧੁੱਗਾ,ਮੀਤ ਪ੍ਰਧਾਨ ਸੰਦੀਪ ਕੁਮਾਰ ਠਾਕੁਰ,ਸਟੇਜ ਸਕੱਤਰ ਗੁਰਵਿੰਦਰ ਸਿੰਘ ਧਾਮੀ,ਪ੍ਰਚਾਰ ਸਕੱਤਰ ਹਰਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਅਟਵਾਲ,ਸਲਾਹਕਾਰ ਅਜੈ ਕੁਮਾਰ ਠਾਕੁਰ, ਕਾਰਜਕਾਰੀ ਮੈਂਬਰ ਮਨਿੰਦਰ ਸਿੰਘ ਬਹਾਗਾ,ਸੀਨੀਅਰ ਮੈਂਬਰ ਸਤੀਸ਼ ਕੁਮਾਰ ਆਦਿ 12 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।

ਇਨ੍ਹਾਂ ਮੈਂਬਰਾਂ ਨੇ ਜਥੇਬੰਦੀ ਨੂੰ ਯਕੀਨ ਦਿਵਾਇਆ ਕਿ ਉਹ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਆਉਣ ਵਾਲੇ ਸੰਘਰਸ਼ਾਂ ਵਿੱਚ ਵੱੱਧਚੜ੍ਹ ਕੇ ਸ਼ਮੂਲੀਅਤ ਕਰਨਗੇ।ਉਨ੍ਹਾਂ ਕਿਹਾ ਕਿ ਸਰਕਾਰ ਮਾਰੂ ਨੀਤੀਆਂ ਦਾ ਪੁਰਜੋਰ ਵਿਰੋਧ ਕਰਾਂਗੇ।ਇਸ ਮੌਕੇ ਪ੍ਰਦੀਪ ਸਿੰਘ ਖੱਖ,ਦਿਲਵਾਗ ਸਿੰਘ,ਪਰਮਜੀਤ ਸਿੰਘ,ਬਲਵੀਰ ਸਿੰਘ,ਗੁਰਬਖਸ਼ ਰਾਏ,ਅਰਵਿੰਦਰ ਕੁਮਾਰ,ਰਵਿੰਦਰ ਕੁਮਾਰ,ਬ੍ਰਾਂਚ ਮੈਂਬਰ ਦਿਲਵਾਗ ਸਿੰਘ ਆਦਿ ਹਾਜ਼ਰ ਸਨ।

Related posts

Leave a Reply