ਮਹਾਂਰਿਸ਼ੀ ਭਗਵਾਨ ਬਾਲਮੀਕ ਜੀ ਦੇ ਮੰਦਰ ਦੇ ਪ੍ਰਾਂਗਣ ਚ ਸ਼ਿਵ ਮੰਦਰ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ

ਮਹਾਂਰਿਸ਼ੀ ਭਗਵਾਨ ਬਾਲਮੀਕ ਜੀ ਦੇ ਮੰਦਰ ਦੇ ਪ੍ਰਾਂਗਣ ਚ ਸ਼ਿਵ ਮੰਦਰ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ

ਗੜ੍ਹਦੀਵਾਲਾ 1 ਜੁਲਾਈ ( ਚੌਧਰੀ /ਯੋਗੇਸ਼ ਗੁਪਤਾ ) : ਅੱਜ ਗੜ੍ਹਦੀਵਾਲਾ ਵਿਖੇ ਟਾਂਡਾ ਰੋਡ ਤੇ ਸਥਿੱਤ ਮਹਾਂਰਿਸ਼ੀ ਭਗਵਾਨ ਬਾਲਮੀਕ ਜੀ ਦੇ ਮੰਦਰ ਦੇ ਪ੍ਰਾਂਗਣ ਵਿੱਚ ਸ਼ਿਵ ਮੰਦਰ ਨੂੰ ਪੱਕਾ ਕਰਨ ਲਈ ਡਾਕਟਰ ਮੋਹਨ ਲਾਲ ਥੱਮਣ ਨੇ ਨਾਰੀਅਲ ਭੰਨ ਕੇ ਨੀਂਹ ਪੱਥਰ ਰੱਖਿਆ।ਕੁਝ ਸਮਾਂ ਪਹਿਲਾ ਨੌਜਵਾਨਾਂ ਵੱਲੋਂ ਸ਼ਿਵ ਲਿੰਗ ਦੀ ਸਥਾਪਨਾ ਕੀਤੀ ਗਈ ਸੀ।

ਜਿਸ ਨੂੰ ਪੱਕਾ ਕਰਨ ਅਤੇ ਇਮਾਰਤ ਦੀ ਉਸਾਰੀ ਕਰਨ ਲਈ ਸ਼ਿਵ ਭਗਵਾਨ ਦਾ ਆਸ਼ਿਰਵਾਦ ਪ੍ਰਾਪਤ ਕਰ ਪ੍ਰਸ਼ਾਦ ਵੰਡਿਆ ਗਿਆ। ਜਿਸ ਉਪਰੰਤ ਮੰਦਰ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ।ਇਸ ਮੌਕੇ ਡਾ ਅਜੈ ਥੱਮਣ ਨੇ ਮੰਦਰ ਦੇ ਨਿਰਮਾਣ ਲਈ ਸਹਿਯੋਗ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਅੱਗੇ ਆ ਕੇ ਮਦਦ ਕਰਨ ਵਾਲੇ ਜੰਗ ਬਹਾਦਰ ਕਨੇਡਾ ਸ਼ਾਨਾ ਵੈਲਫੇਅਰ ਸੁਸਾਇਟੀ ਨੇ ਇਸ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।

ਉਨ੍ਹਾਂ ਕਿਹਾ ਨਗਰ ਨਿਵਾਸੀ ਵੀ ਇਸ ਵਿੱਚ ਸਹਿਯੋਗ ਕਰ ਰਹੇ ਹਨ ਤੇ ਹੋਰ ਵੀ ਦਾਨੀ ਸੱਜਣ ਜੇ ਚਾਹੁਣ ਤਾਂ ਆਪਣਾ ਯੋਗਦਾਨ ਪਾ ਸਕਦੇ ਹਨ।ਇਸ ਮੌਕੇ ਡਾ.ਮੋਹਨ ਲਾਲ ਥੱਮਣ, ਲਾਲ ਚੰਦ ਬਾਵਾ, ਅਰਜੁਨ ਥੱਮਣ,ਐਮ ਸੀ ਅਸ਼ੋਕ ਕੁਮਾਰ,ਧਰਮਿੰਦਰ ਕਲਿਆਣ,ਐਮ ਸੀ ਰਾਜੂ ਗੁਪਤਾ, ਸੁਰਿੰਦਰ ਪਾਲ,ਜਸਪਾਲ,ਜਸਵਿੰਦਰ ਕੁਮਾਰ, ਸਾਗਰ ਮੋਗਾ, ਸੰਨੀ ਪਹਿਲਵਾਨ,ਅਮਨ ਪਹਿਲਵਾਨ, ਸੇਠੀ ਖੁਰਦਾਂ,ਕਮਲ ਖੁਰਦਾਂ, ਰਮਨ ਤ੍ਰਿਵੇਦੀ, ਅਸਲਮ ਖਾਂਨ ਆਦਿ ਹਾਜ਼ਰ ਸਨ ।

Related posts

Leave a Reply