ਸਿੰਘਲੈਂਡ ਸੰਸਥਾ ਨੇ ਸਵਰਗਵਾਸੀ ਯੋਧਾ ਸਿੰਘ ਦੇ ਪਰਿਵਾਰ ਨੂੰ 15 ਹਜਾਰ ਰੁਪਏ ਦਿੱਤੀ ਆਰਥਿਕ ਮਦਦ

ਗੜ੍ਹਦੀਵਾਲਾ 10 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਸਵਰਗਵਾਸੀ ਯੋਧਾ ਸਿੰਘ ਨਿਵਾਸੀ ਜਗਤਪੁਰ (ਗੁਰਦਾਸਪੁਰ) ਦੇ ਪਰਿਵਾਰ ਨੂੰ 15 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ।ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਯੋਧਾ ਸਿੰਘ ਦੀ ਤਕਰੀਬਨ ਇੱਕ ਮਹੀਨਾ ਪਹਿਲਾਂ ਦਰਿਆ ਵਿੱਚ ਡੁੱਬਣ ਕਾਰਣ ਮੌਤ ਹੋ ਗਈ ਸੀ। ਇਹਨਾਂ ਦੀਆਂ ਪੰਜ ਲੜਕੀਆਂ ਅਤੇ ਇੱਕ ਲੜਕਾ ਹੈ। ਪਰਿਵਾਰ ਆਰਥਿਕ ਪੱਖੋਂ ਕਾਫੀ ਜਿਆਦਾ ਕਮਜੋਰ ਹੈ। ਪਰਿਵਾਰ ਦੇ ਹਲਾਤਾਂ ਨੂੰ ਦੇਖਦੇ ਹੋਏ ਸੰਸਥਾ ਦੇ ਮੈਂਬਰਾਂ ਨੇ ਘਰ ਪਹੁੰਚ ਕੇ ਪਰਿਵਾਰ ਨੂੰ 15 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ।ਇਸ ਮੌਕੇ ਨਵਦੀਪ ਸਿੰਘ,ਮਨਦੀਪ ਸਿੰਘ ਅਤੇ ਸਿਮਰਨ ਸਿੰਘ ਆਦਿ ਹਾਜ਼ਰ ਸਨ। 

Related posts

Leave a Reply