ਸੁਸਾਇਟੀ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਫ਼ਤਿਹਪਾਲ ਸਿੰਘ ਦੇ ਇਲਾਜ਼ ਲਈ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ

ਸੁਸਾਇਟੀ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਫ਼ਤਿਹਪਾਲ ਸਿੰਘ ਦੇ ਇਲਾਜ਼ ਲਈ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ

ਗੜ੍ਹਦੀਵਾਲਾ 3 ਜੁਲਾਈ ( ਚੌਧਰੀ / ਯੋਗੇਸ਼ ਗੁਪਤਾ ) : ਅੱਜ ਬਾਬਾ ਸਾਹਿਬ ਸੋਸ਼ਲ ਅਤੇ ਵੈਲਫੇਅਰ ਸੁਸਾਇਟੀ ਸੋਤਲਾ ਦੇ ਪ੍ਰਧਾਨ ਦਵਿੰਦਰ ਗੋਜਰਾ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਫਤਿਹਪਾਲ ਸਿੰਘ ਦੇ ਇਲਾਜ ਲਈ 20 ਹਜਾਰ ਰੁਪਏ ਦਿ ਆਰਥਿਕ ਮਦਦ ਦਿੱਤੀ ਹੈ। ਉਹਨਾਂ ਇਹ ਦੱਸਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਫਤਿਹ ਪਾਲ ਸਿੰਘ ਦਾ ਇਲਾਜ਼ ਟਾਂਡਾ ਉੜਮੁੜ ਵਿਖੇ ਇੱਕ ਹਸਪਤਾਲ ਚ ਚੱਲ ਰਿਹਾ ਸੀ ਪ੍ਰੰਤੂ ਉਥੇ ਫਤਿਹ ਪਾਲ ਸਿੰਘ ਨੂੰ ਕੋਈ ਫਰਕ ਨਾਲ ਪਿਆ। ਇਸ ਕਰਕੇ ਉਨ੍ਹਾਂ ਨੂੰ ਡੀ ਐਮ ਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੈ।

ਫਤਿਹ ਪਾਲ ਸਿੰਘ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਸੁਸਾਇਟੀ ਨੇ ਆਪਣੇ ਫੇਸਬੁੱਕ ਅਕਾਊਂਟ ਚ ਦਾਨੀ ਸੱਜਣਾਂ ਅੱਗੇ ਬੇਨਤੀ ਕੀਤੀ ਸੀ ਅਤੇ ਇਸ ਦਾ ਨਤੀਤਾ ਇੱਕ ਹੀ ਦਿਨ ਵਿੱਚ ਦਿਖਾਈ ਦਿੱਤਾ ਅਤੇ ਦਾਨੀ ਸੱਜਣਾਂ ਨੇ ਦਾਨ ਭੇਜਿਆ ਹੈ। ਅੱਜ ਸਵੇਰੇ ਸੁਸਾਇਟੀ ਨੇ ਫਤਿਹ ਪਾਲ ਸਿੰਘ ਦੇ ਇਲਾਜ ਲਈ 20 ਹਜਾਰ ਰੁਪਏ ਦਾ ਚੈੱਕ ਉਹਨਾਂ ਦੀ ਮਾਤਾ ਜੋਗਿੰਦਰ ਕੌਰ ਨੂੰ ਸੁਸਾਇਟੀ ਦੇ ਦਫਤਰ ਵਿੱਚ ਦਿੱਤਾ ਗਿਆ।

ਪ੍ਰਧਾਨ ਦਵਿੰਦਰ ਗੋਜਰਾ ਨੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਲੋਕਾਂ ਅੱਗੇ ਅਪੀਲ ਕਰਦੇ ਹਾਂ ਕਿ ਸੁਸਾਇਟੀ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਸੁਸਾਇਟੀ ਨੂੰ ਭੇਜੋ ਤਾਂ ਕਿ ਅਸੀਂ ਹੋਰ ਲੋੜਵੰਦਾਂ ਦੀ ਮਦਦ ਕਰ ਸਕੀਏ।ਇਸ ਮੌਕੇ ਤੇ ਸੂਬੇਦਾਰ ਮੇਜਰ ਨਰਿੰਦਰ ਪਾਲ ਸਿੰਘ, ਸੂਬੇਦਾਰ ਬਲਵੀਰ ਸਿੰਘ ਜੀ ਓ ਜੀ,ਇੰਸਪੈਕਟਰ ਗਿਆਨ ਸਿੰਘ,ਗਿਆਨੀ ਮਹਿੰਦਰ ਪਾਲ ਸਿੰਘ, ਜਥੇਦਾਰ ਗੁਰਪ੍ਰੀਤ ਸਿੰਘ, ਨੰਬਰਦਾਰ ਨਰਿੰਦਰ ਪਾਲ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਮੱਦੀ ਹਾਜਰ ਸਨ ।

Related posts

Leave a Reply