ਸ.ਲਾਲੀ ਬਾਜਵਾ ਨੇ ਅਨਾਥ, ਮੰਦਬੁੱਧੀ ਅਤੇ ਬੇਸਹਾਰਾ ਪ੍ਰਾਣੀਆਂ ਨਾਲ ਅਪਣੇ ਜਨਮ ਦਿਨ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

ਸ.ਲਾਲੀ ਬਾਜਵਾ ਨੇ ਅਨਾਥ, ਮੰਦਬੁੱਧੀ ਅਤੇ ਬੇਸਹਾਰਾ ਪ੍ਰਾਣੀਆਂ ਨਾਲ ਅਪਣੇ ਜਨਮ ਦਿਨ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ 


ਗੜ੍ਹਦੀਵਾਲਾ 6 ਜੁੁਲਾਈ (ਲਾਲਜੀ ਚੌਧਰੀ / ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਪਿੰਡ ਬਾਹਗਾ ਚ ਗੁਰ ਆਸਰਾ ਸੇਵਾ ਘਰ ਚਲਾਇਆ ਜਾ ਰਿਹਾ ਹੈ। ਜਿਸ ਵਿਚ ਸੁਸਾਇਟੀ ਵਲੋਂ ਅਨਾਥ, ਮੰਦਬੁੱਧੀ ਅਤੇ ਬੇਸਹਾਰਾ ਲੋਕਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

ਅੱਜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਗੁਰੂ ਆਸਰਾ ਸੇਵਾ ਘਰ ਪਹੁੰਚੇ ਅਤੇ ਅਨਾਥ,ਅਪਾਹਜ ਅਤੇ ਬੇਸਹਾਰਾ ਪ੍ਰਾਣੀਆਂ ਨਾਲ ਕੇਕ ਕੱਟ ਕੇ ਆਪਣਾ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ,ਨਵ ਨਿਯੁਕਤ  ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ,ਹਰਵਿੰਦਰ ਸਿੰਘ ਸਮਰਾ, ਗੁਰਸ਼ਮਿੰਦਰ ਸਿੰਘ ਰੰਮੀ, ਹਰਵਿੰਦਰ ਸਿੰਘ ਨੰਗਲ ਈਸ਼ਰ,ਲਖਵਿੰਦਰ ਸਿੰਘ ਠੱਕਰ,ਅਮਨ ਚੱਗਰ ਆਦਿ ਸਭ ਦਾ ਗੁਰ ਆਸਰਾ ਸੇਵਾ ਘਰ ਬਾਹਗਾ ਪਹੁੰਚਣ ਤੇੇ  ਸੁਸਾਇਟੀ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਨੇ ਭਰਵਾਂ ਸਵਾਗਤ ਕੀਤਾ।ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਸਾਨੂੰ ਸਭ ਨੂੰ ਇਹਨਾਂ ਪ੍ਰਾਣੀਆਂ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਨੇ ਪਿਛਲਾ ਜਨਮ ਦਿਨ ਵੀ ਗੁਰ ਆਸਰਾ ਸੇਵਾ ਘਰ ਬਾਹਗਾ ਚ ਮਨਾਇਆ ਸੀ।

ਇਸ ਮੌਕੇ ਉਹਨਾਂ ਨੇ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਵਲੋਂ ਗੁਰੂ ਆਸਰਾ ਸੇਵਾ ਘਰ ਵਿੱਚ ਚਲਾਇਆਂ ਜਾ ਰਹੀਆਂਂ ਸਮਾਜਭਲਾਈ ਸੇਵਾਵਾਂ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਪਰੋਕਤ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਕੋਹਲੀ ਜਪਿੰਦਰਪਾਲ ਸਿੰਘ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਖਜ਼ਾਨਚੀ ਪਰਸ਼ੋਤਮ ਸਿੰਘ ਬਹਾਗਾ, ਜਨਰਲ ਸੱਕਤਰ ਮਨਿੰਦਰ ਸਿੰਘ, ਐਪਲਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।

Related posts

Leave a Reply