ਐਸ ਡੀ ਓ ਦੀ ਗਲਤ ਸ਼ਬਦਾਵਲੀ ਖਿਲਾਫ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ,ਗਲਤੀ ਮੰਨਣ ਤੋਂ ਬਾਦ ਸ਼ਾਤ ਹੋਏ ਧਰਨਾਕਾਰੀ
ਗੜ੍ਹਦੀਵਾਲਾ 7 ਜੁੁਲਾਈ ( ਚੌਧਰੀ / ਯੋਗੇਸ਼ ਗੁਪਤਾ) : ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਗੜ੍ਹਦੀਵਾਲਾ ਵਲੋਂ ਬ੍ਰਾਂਚ ਪ੍ਰਧਾਨ ਦਰਸ਼ਵੀਰ ਸਿੰਘ ਦੀ ਪ੍ਰਧਾਨਗੀ ਹੇਠ ਐਸ ਡੀ ਓ ਗੜ੍ਹਦੀਵਾਲਾ ਵਲੋਂ ਗਲਤ ਸ਼ਬਦਾਵਲੀ ਖਿਲਾਫ ਧਰਨਾ ਦਿੱਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਧਰਨੇ ਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਸਬੰਧਤ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਥੇਬੰਦੀ ਦੇ ਧਰਨੇ ਨਾਲ ਐਸ ਡੀ ਓ ਗੜ੍ਹਦੀਵਾਲਾ ਵਿਖੇ ਆਪਣੇ ਲਿਖੇ ਹੋਏ ਸ਼ਬਦ ਵਾਪਸ ਲਏ ਗਏ। ਇਨ੍ਹਾਂ ਸ਼ਬਦਾਂ ਨੂੰ ਵਾਪਸ ਲੈਣ ਉਪਰੰਤ ਜਥੇਬੰਦੀ ਵਲੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਆਏ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮਨਜੀਤ ਸਿੰਘ ਮੁਕੇਰੀਆਂ, ਰਜਤ ਕੁਮਾਰ ਤਲਵਾੜਾ, ਮਨਪ੍ਰੀਤ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ, ਰਮਨਦੀਪ ਸਿੰਘ ਧਨੋਆ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਪਰਦੀਪ ਸਿੰਘ, ਦਿਲਬਾਗ ਊ, ਬਲਕਾਰ ਸਿੰਘ, ਜਗੀਰ ਸਿੰਘ, ਸ਼ਾਮ ਸੁੰਦਰ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp