ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਨੇ ਵਿਜੇ ਕੁਮਾਰ ਦਾ ਕਰਵਾਇਆ ਇਲਾਜ

ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਨੇ ਵਿਜੇ ਕੁਮਾਰ ਦਾ ਕਰਵਾਇਆ ਇਲਾਜ 

ਗੜ੍ਹਦੀਵਾਲਾ 7 ਜੁੁੁਲਾਈ( ਚੌਧਰੀ / ਯੋਗੇਸ਼ ਗੁਪਤਾ ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਵਿਜੇ ਕੁਮਾਰ ਪੁੱਤਰ ਕਿਸ਼ਨ ਚੰਦ ਨਿਵਾਸੀ ਕਮਾਹੀ ਦੇਵੀ ਨੂੰ ਵੇਵਜ ਹਸਪਤਾਲ ਇਲਾਜ ਕੇ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਸੁਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਤਕਰੀਬਨ 1 ਮਹੀਨਾ ਪਹਿਲਾਂ ਵਿਜੇ ਕੁਮਾਰ ਦੇ ਦੋਵਾਂ ਹੱਥਾਂ ਪੈਰਾਂ ਚ ਕੀੜੇ ਚੱਲ ਰਹੇ ਸਨ ਅਤੇ ਦੋਨੋਂ ਪੈਰ ਸ਼ਰੀਰ ਨਾਲੋਂ ਅਲੱਗ ਹੋ ਚੁੱਕੇ ਸਨ। ਉਨਾਂ ਨੇ ਦੱਸਿਆ ਕਿ ਕੀੜੇਆਂ ਨੇ ਪੂਰੀ ਤਰ੍ਹਾਂ ਖਾ ਲਏ ਸਨ।

ਉਸਦੇ ਪਰਿਵਾਰ ਚੋਂ ਉਸਦਾ ਹਾਲ ਚਾਲ ਪੁੱਛਣ ਵਾਲਾ ਕੋਈ ਵੀ ਨਹੀਂ ਆਇਆ। ਉਨਾਂ ਨੇ ਦੱਸਿਆ ਕਿ ਜਿਸ ਸਮੇਂ ਸੁਸਾਇਟੀ ਨੇ ਵਿਜੇ ਕੁਮਾਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਸੀ ਉਸ ਸਮੇਂ ਉਸ ਵਿਚ 2 ਗ੍ਰਾਮ ਖੂਨ ਅਤੇ ਉਸ ਦੀ ਹਾਲਤ ਬਹੁਤ ਖਰਾਬ ਸੀ। ਇਸ ਸਮੇਂ ਸੁਸਾਇਟੀ ਉਸ ਦੀ ਦੇਖਭਾਲ ਕਰ ਰਹੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਡਾ ਲਵਪ੍ਰੀਤ ਸਿੰਘ ਤੇ ਡਾ ਗੁਰਜੋਤ ਸਿੰਘ ਦਾ ਧੰਨਵਾਦ ਕੀਤਾ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਖਜ਼ਾਨਚੀ ਪਰਸ਼ੋਤਮ ਸਿੰਘ ਬਹਾਗਾ, ਬਲਜੀਤ ਸਿੰਘ,ਐਪਲਪ੍ਰੀਤ ਸਿੰਘ ਅਤੇ ਸੋਸਾਇਟੀ ਦੇ ਹੋਰ ਮੈਂਬਰ ਹਾਜਰ ਸਨ। 

Related posts

Leave a Reply