ਚੰਦਨ ਗਰੇਵਾਲ ਨੇ ਨਵ ਨਿਯੁਕਤ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ ਨੂੰ ਕੀਤਾ ਸਨਮਾਨਿਤ

ਚੰਦਨ ਗਰੇਵਾਲ ਨੇ ਨਵ ਨਿਯੁਕਤ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ ਨੂੰ ਕੀਤਾ ਸਨਮਾਨਿਤ

ਗੜ੍ਹਦੀਵਾਲਾ 9 ਜੁਲਾਈ ( ਚੌਧਰੀ / ਯੋਗੇਸ਼ ਗੁਪਤਾ) : ਅੱਜ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਾਇਸ ਪ੍ਰਧਾਨ ਤੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਚੰਦਨ ਗਰੇਵਾਲ ਦੀ ਗੜ੍ਹਦੀਵਾਲਾ ਫੇਰੀ ਤੇ ਸ਼ਹਿਰ ਨਿਵਾਸੀਆਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਉਹਨਾਂ ਨੇ ਨਵ ਨਿਯੁਕਤ ਬਣੇ ਸਰਕਲ ਪ੍ਰਧਾਨ ਬਣਨ ਤੇ ਸਰਦਾਰ ਕੁਲਦੀਪ ਸਿੰਘ ਲਾਡੀ ਬੁੱਟਰ ਨੂੰ ਸਨਮਾਨਿਤ ਕੀਤਾ।ਇਸ ਫੇਰੀ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਨੇ ਸਰਦਾਰ ਕੁਲਦੀਪ ਸਿੰਘ ਲਾਡੀ ਬੁੱਟਰ ਦੇ ਪਾਰਟੀ ਪ੍ਰਤੀ ਮੇਹਨਤ, ਲਗਨ ਅਤੇ ਵਫਾਦਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਬਣਦਾ ਸਨਮਾਨ ਦਿੱਤਾ ਹੈ।

ਇਸ ਮੌਕੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਚ ਪਾਰਟੀ ਵਲੋਂ ਦਿੱਤੀ ਜਿਮੇਦਾਰੀ ਨੂੰ ਪੁਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ।ਇਸ ਮੌਕੇ ਉਹਨਾਂ ਨੇ ਚੰਦਰ ਗ੍ਰੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਸਫਾਈ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਸ਼ੁਭਮ ਸਹੋਤਾ,ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਇਕਬਾਲ ਸਿੰਘ ਜੌਹਲ,ਐਮ ਸੀ ਰਾਜੂ ਗੁਪਤਾ, ਸਾਗਰ ਮੋਗਾ, ਸ਼ਿੰਕੀ ਕਲਿਆਣ ਰਿੰਕੂ ਸੀਹਰਾ ਸਹਿਤ ਹੋਰ ਲੋਕ ਵੀ ਹਾਜਰ ਸਨ। 

Related posts

Leave a Reply