ਭਾਈ ਘਨਈਆ ਸੇਵਾ ਸੁਸਾਇਟੀ ਡੱਫਰ ਨੇ 1 ਇਨਫਰਾਰੈੱਡ ਥਰਮਾਮੀਟਰ,ਮਾਸਕ,ਸੈਨੀਟਾਈਜ਼ਰ ਅਤੇ ਪੀਪੀਈ ਕਿਟ ਕੀਤੀ ਭੇਂਟ

ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ : ਡਾ ਮਨਦੀਪ ਸਿੰਘ


 ਗੜ੍ਹਦੀਵਾਲਾ 13 ਜੂੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਭਾਈ ਘਨਈਆ ਸੇਵਾ ਸੁਸਾਇਟੀ ਡੱਫਰ ਨੇ ਆਪਣੀ ਸਮਾਜ ਭਲਾਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਪਿੰਡ ਕੋਈ ਡਿਸਪੈਂਸਰੀ ਵਿਖੇ 1 ਇਨਫਰਾਰੈੱਡ ਥਰਮਾਮੀਟਰ,ਮਾਸਕ,ਫੇਸ ਸ਼ੀਲਡ,ਪੀਪੀਈ ਕਿੱਟ ਭੇਂਟ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਡਾ: ਐਸ ਪੀ ਸਿੰਘ ਐਸ ਐਮ ਪੀ ਐਚ ਸੀ ਮੰਡ ਪੰਧੇਰ ਦੀ ਪ੍ਰਧਾਨਗੀ ਹੇਠ ਪਿੰਡ ਸਗਰਾਂ ਵਿਖੇ ਆਪਣੀਆਂ ਸਮਾਜ ਸੇਵੀ ਸੇਵਾਵਾਂ ਵੀ ਦਿੱਤੀਆਂ ਹਨ।

ਇਸ ਮੌਕੇ ਸੋਸਾਇਟੀ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰੋਨਾ ਮਹਾਮਾਰੀ ਦੌਰਾਨ ਵੱਖ ਵੱਖ ਥਾਵਾਂ ਤੇ ਆਪਣੀਆਂ ਸਮਾਜ ਸੇਵੀ ਸੇਵਾਵਾਂ ਦਿੱਤੀਆਂ ਹਨ। ਇਸ ਮੌਕੇ ਸੁਸਾਇਟੀ ਨੇ ਡਿਸਪੈਂਸਰੀ ਨੂੰ ਹੋਰ ਸੇਵਾਵਾਂ ਦੇਣ ਦਾ ਵੀ ਭਰੋਸਾ ਵੀ ਦਿੱਤਾ ਹੈ।ਇਸ ਮੌਕੇ ਸੋਸਾਇਟੀ ਨੇ ਐਨ ਆਈ ਆਰ ਵੀਰਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਸਦਕਾ ਸੋਸਾਇਟੀ ਸਮਾਜ ਸੇਵਾਵਾਂ ਨੂੰ ਅੱਗੇ ਵਧਾ ਰਹੀ ਹੈ।

ਇਸ ਮੌਕੇ ਰੂਰਲ ਮੈਡੀਕਲ ਅਫਸਰ ਡਾ: ਨਿਰਮਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੁਸਾਇਟੀ ਮੈਂਬਰਾਂ ਦਾ ਇਸ ਸਮਾਜ ਸੇਵਾ ਲਈ ਧੰਨਵਾਦ ਅਤੇ ਸਨਮਾਨਿਤ ਕੀਤਾ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ, ਡਾ.ਮਨਦੀਪ ਸਿੰਘ, ਮਨਦੀਪ ਸਿੰਘ ਪੰਨਵਾਂ, ਰੂਰਲ ਮੈਡੀਕਲ ਅਫਸਰ ਡਾ: ਨਿਰਮਲ ਸਿੰਘ,ਫਾਰਮਿਸਟ ਹਰਪਾਲ ਸਿੰਘ, ਸਰਪੰਚ ਸੀਮਾ ਦੇਵੀ,ਵਰਿੰਦਰ ਸਿੰਘ, ਰਾਜੀਵ ਰੋਮੀ,ਗੁਜਿੰਦਰ ਸਿੰਘ, ਗੁਰਿੰਦਰਜੀਜ ਸਿੰਘ ਅਤੇ ਹੋਰ ਹਾਜ਼ਰ ਸਨ।

Related posts

Leave a Reply