ਡਾ.ਭੀਮ ਰਾਓ ਅੰਬੇਡਕਰ ਦੇ ਰਾਜ ਗ੍ਰਹਿ ਦੀ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕਰਨ ਤੇ ਕੀਤੀ ਸਖਤ ਸ਼ਬਦਾਂ ਚ ਨਿਖੇਧੀ

ਡਾ.ਭੀਮ ਰਾਓ ਅੰਬੇਡਕਰ ਦੇ ਰਾਜ ਗ੍ਰਹਿ ਦੀ  ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕਰਨ ਤੇ ਕੀਤੀ ਸਖਤ ਸ਼ਬਦਾਂ ਚ ਨਿਖੇਧੀ

ਬਾਬਾ ਸਹਿਬ ਦੇ ਘਰ ਦੀ ਭੰਨ-ਤੋੜ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ

ਗੜ੍ਹਦੀਵਾਲਾ,10 ਜੁਲਾਈ ( ਚੌਧਰੀ / ਯੋਗੇਸ਼ ਗੁਪਤਾ ) :ਸਥਾਨਕ ਸ਼ਹਿਰ ਵਿਖੇ ਇਲਾਕੇ ਦੀਆਂ ਅੰਬੇਡਕਰ ਸੋਭਾਵਾਂ,ਰਵਿਦਾਸ ਸਭਾਵਾਂ ਅਤੇ ਭਾਗਵਾਨ ਬਾਲਮੀਕਿ ਸਭਾਵਾਂ ਦੀ ਮੀਟਿੰਗ ਹੋਈ।ਜਿਸ ਵਿਚ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਦਾਦਰ (ਮਹਾਰਾਸ਼ਟਰ) ਵਿਖੇ ਰਾਜ ਗ੍ਰਹਿ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਭੰਨਤੋੜ ਕਰਨ ਤੇ ਸਖਤ ਨਿਖੇਧੀ ਕਰਦੇ ਹੋਏ ਦੋਸ਼ੀਆਂ ਨੂੰ ਫੜ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ।ਇਸ ਮੌਕੇ ਗਜ਼ਟਿਡ/ਨਾਨ ਗਜਟਿਡ ਐਸ.ਸੀ.ਬੀ. ਸੀ ਇੰਪਲਾਈ ਵੈੱਲਫੇਅਰ ਅਤੇ ਜਿਲਾ ਸੀਨੀਅਰ ਮੀਤ ਪ੍ਰਧਾਨ ਲੈਕ.ਬਲਦੇਵ ਸਿੰਘ ਧੁੱਗਾ,ਪੰਜਾਬ ਸਫਾਈ ਮਜਦੂਰ ਫਡਰੇਸ਼ਨ ਦੇ ਜਿਲਾ ਪ੍ਰਧਾਨ ਸ਼ੁਭਮ ਸਹੋਤਾ,ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ,ਪ੍ਰਿੰਸੀਪਲ ਨਵਤੇਜ ਸਿੰਘ , ਮੈਨੇਜਰ ਕੁਲਦੀਪ ਚੰਦ,ਲੈਕ.ਸੁਰਿੰਦਰ ਸਿੰਘ,ਸੀਨੀਅਰ ਮੀਤ ਪ੍ਰਧਾਨ ਡਾ.ਜਸਪਾਲ ਸਿੰਘ,ਕੈਸ਼ੀਅਰ ਸੂਬੇਦਾਰ ਬਚਨ ਸਿੰਘ,ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਦਾਤਾ ਦੇ ਪ੍ਰਧਾਨ ਲਾਲਾ ਦਾਤਾ,ਡਾ. ਬਲਜੀਤ ਸਿੰਘ,ਬਲਾਕ ਪ੍ਰਧਾਨ ਜਸਪਾਲ ਸਿੰਘ,ਅੰਬੇਡਕਰ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਕੁਝ ਸ਼ਰਾਰਤੀ  ਅਨਸਰਾਂ ਵੱਲੋਂ ਬਾਬਾ ਸਾਹਿਬ ਦੇ ਗ੍ਰਹਿ ਵਿਖੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ,ਖਿੜਕੀਆਂ ਤੇ ਪੱਥਰ ਮਾਰੇ ਗਏ।ਇਸ ਤੋਂ ਇਲਾਵਾ ਹੋਰ ਜਰੂਰੀ ਸਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ।ਉਨਾਂ ਕਿਹਾ ਕਿ ਅੱਜ ਦੇ ਦੌਰ ਵਿਚ ਬਾਬਾ ਸਹਿਬ ਜੀ ਦਾ ਸਤਿਕਾਰ ਸਾਰੀ ਦੁਨੀਆਂ ਵਿਚ ਵੱਧ ਰਿਹਾ ਹੈ ਪਰ ਉਨ੍ਹਾਂ ਦੇ ਆਪਣੇ ਦੇਸ਼ ਦੀ ਧਰਤੀ ਤੇ ਘੱਟ ਰਿਹਾ ਹੈ ਅਤੇ ਦਲਿਤਾਂ ਤੇ ਅੱਤਿਆਂਚਾਰ ਵੱਧ ਰਿਹਾ ਹੈ। ਅਹਿਜੀਆਂ ਘਟਨਾਵਾਂ ਨਾਲ ਕੇਂਦਰ ਸਰਕਾਰ ਦੀ ਨਾਕਾਮੀ ਸਿੱਧ ਹੁੰਦੀ ਹੈ।ਉਨਾਂ ਕਿਹਾ ਕਿ ਇਸ ਘਟਨਾ ਨਾਲ ਬਾਬਾ ਸਾਹਿਬ ਜੀ ਨੂੰ ਰਹਿਬਰ ਮੰਨਣ ਵਾਲੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਨੂੰ ਤੁਰੰਤ ਫੜ ਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ।

Related posts

Leave a Reply