ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਧੇ ਦੇ ਵਿਰੋਧ ਵਿੱਚ ਯੂਥ ਕਾਂਗਰਸ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਕੇ ਮੋਦੀ ਦਾ ਫੁਕਿਆ ਪੁਤਲਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਧੇ ਦੇ ਵਿਰੋਧ ਵਿੱਚ ਯੂਥ ਕਾਂਗਰਸ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਕੇ ਮੋਦੀ ਦਾ ਫੁਕਿਆ ਪੁਤਲਾ 

ਗੜ੍ਹਦੀਵਾਲਾ 13 ਜੁਲਾਈ (ਚੌਧਰੀ / प्रदीप कुमार / ਯੋਗੇਸ਼ ਗੁਪਤਾ) : ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਗੜ੍ਹਦੀਵਾਲਾ ਪ੍ਧਾਨ ਅਚਿਨ ਸ਼ਰਮਾ ਦੀ ਅਗਵਾਈ ਹੇਠ ਦੇ ਕਾਂਗਰਸ ਵਰਕਰਾਂ ਨੇ ਭਾਰੀ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਜਿਲਾ ਕਾਂਗਰਸ ਪ੍ਰਧਾਨ ਦਮਨਦੀਪ ਸਿੰਘ ਨਰਵਾਲ, ਟਾਂਡਾ ਕਿਸਾਨ ਸਭਾ ਪ੍ਰਧਾਨ ਗੋਲਡੀ ਕਲਿਆਣਪੁਰ, ਸਾਬੀ ਸਹਿਬਾਜਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਮੌਕੇ ਜਿਲਾ ਕਾਂਗਰਸ ਪ੍ਰਧਾਨ ਦਮਨਦੀਪ ਸਿੰਘ ਨਰਵਾਲ, ਯੂਥ ਕਾਂਗਰਸ ਪ੍ਰਧਾਨ ਅਚਿਨ ਸ਼ਰਮਾ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਪੂਰੇ ਵਿਸ਼ਵ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ।ਜਿਸਦੇ ਚਲਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਕਮੀ ਆਉਣ ਦੀ ਬਜਾਏ ਭਾਰਤ ਦੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਭਾਰੀ ਵਾਧਾ ਕਰ ਦਿਤਾ ਹੈ। ਜਿਸਦੇ ਚਲਦੇ ਅੱਜ ਯੂਥ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮਕੇ ਨਾਰੇਬਾਜੀ ਕਰਦੇ ਹੋਏ ਮੋਦੀ ਦਾ ਪੁਤਲਾ ਫੂਕਿਆ।

ਉਹਨਾਂ ਨੇ ਕਿਹਾ ਕਿ ਮੋਦੀ ਵਾਲੀ ਕੇਂਦਰ ਸਰਕਾਰ ਆਮ ਜਨਤਾ ਨੂੰ ਦੋਨਾਂ ਹੱਥਾਂ ਨਾਲ ਲੁੱਟ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਆਮ ਜਨਤਾ ਦਾ ਲੱਕ ਪੂਰੀ ਤਰ੍ਹਾਂ ਟੁੱਟ ਚੁਕਿਆ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਅੰਤਰਰਾਸ਼ਟਰੀ ਬਾਜਾਰ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਭਾਰੀ ਗਿਰਾਵਟ ਆਈ ਹੈ ਉਸ ਹਿਸਾਬ ਨਾਲ ਭਾਰਤ ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਕਰੀਬ 30 ਰੁਪਏ ਦੇ ਆਸ-ਪਾਸ ਹੋਣਾ ਚਾਹੀਦਾ ਹੈ। ਇਸ ਮੌਕੇ ਬਲਾਕ ਵਾਇਸ ਪ੍ਰਧਾਨ ਸੌਰਵ ਮਨਹਾਸ, ਸੋਨੂੰ, ਜੋਰਾਵਰ ਸਿੰਘ, ਅਮਿਤ ਸ਼ਰਮਾ, ਰਿਸ਼ੂ, ਸਾਬੀ ਮਲਿਕ, ਪੰਕਜ ਸੰਧੂ ਚੰਦਨ ਬੱਧਣ, ਅਸ਼ੋਕ ਕੁਮਾਰ, ਦਮਨ ਢੱਟ, ਵਿੱਕੀ ਧਰਮਕੋਟ, ਗੋਲਡੀ ਚੋਹਕਾ, ਕਰਣ ਚੌਧਰੀ ਸਹਿਤ ਭਾਰੀ ਸੰਖਿਆ ਵਿਚ ਵਰਕਰ ਹਾਜ਼ਰ ਸਨ। 

Related posts

Leave a Reply