ਲੌਕਡਾਊਨ ਦੌਰਾਨ ਭੁੱਖ ਮਰੀ ਦੇ ਕੰਢੇ ਪਹੁੰਚੇ ਲੋਕ,ਕੱਟੇ ਰਾਸ਼ਨ ਕਾਰਡ ਚਾਲੂ ਕਰੋ,ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਇਨਕਮ ਟੈਕਸ ਦੇ ਦਾਇਰੇ ਤੋਂ ਬਾਹਰ ਲੋਕਾਂ ਦੇ ਖਾਤੇ ਚ 75 ਸੌ ਰੁਪਏ ਪ੍ਰਤੀ ਮਹੀਨਾ ਪਾਵੇ ਸਰਕਾਰ : ਚਰਨਜੀਤ ਚਠਿਆਲ

ਗੜ੍ਹਦੀਵਾਲਾ 16 ਜੂਨ ( ਚੌਧਰੀ, ਯੋਗੇਸ਼ ਗੁਪਤਾ ) : ਅੱਜ ਸੀ ਪੀ ਆਈ(ਐਮ) ਦੇ ਕੇਂਦਰੀ ਸੱਦੇ ਤੇ ਗੜਦੀਵਾਲਾ ਤਹਿਸੀਲ ਦਸੂਹਾ ਵਲੋਂ ਰੋਸ ਮੁਜਾਹਰਾ ਕਰਕੇ ਸਭ ਤੋਂ ਪਹਿਲਾਂ ਕਾਮਰੇਡ ਚਰਨਜੀਤ ਸਿੰਘ ਚਠਿਆਲ ਨੇ ਕਾਮਰੇਡ ਰਘੁਨਾਥ ਸਿੰਘ ਦੀ ਬੇਵਕਤ ਮੌਤ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਪਾਰਟੀ ਵਲੋ ਸੰਬੋਧਨ ਕਰਦਿਆਂ ਨਾਰੇ ਲਗਾਉਂਦਿਆਂ ਕਿਹਾ ਕਿ ਲੌਕਡਾਊਨ ਕਰਕੇ ਭੁੱਖ ਮਰੀ ਦੇ ਕੰਢੇ ਪਹੁੰਚੇ ਲੋਕਾਂ ਜੋ ਇਨਕਮ ਟੈਕਸ ਤੋਂ ਬਾਹਰ ਹਨ,7500 ਰੁਪਏ ਮਾਸਕ ਪ੍ਰਤੀ ਵਿਅਕਤੀ ਪਾਇਆ ਜਾਵੇ,10ਕਿਲੋ ਅਨਾਜ ਹਰ ਵਿਅਕਤੀ ਨੂੰ ਮਾਸਕ ਦਿੱਤਾ ਜਾਵੇ।ਮਨਰੇਗਾ ਸਕੀਮ ਸ਼ਹਿਰੀ ਖੇਤਰ ਵਿੱਚ ਵੀ ਲਾਗੂ ਕੀਤੀ ਜਾਵੇ,200 ਦਿਨ ਕੰਮ 600 ਰੁਪਏ ਦਿਹਾੜੀ ਦਿੱਤੀ ਜਾਵੇ,ਬਿਜਲੀ ਸੋਧ ਬਿੱਲ 2020,ਕਿਸਾਨੀ ਸਬੰਧੀ ਦੋ ਸੋਧ ਬਿੱਲ ਸਬੰਧੀ ਆਰਡੀਨੈਂਸ ਰੱਦ ਕੀਤੇ ਜਾਣ ਕੋਰੋਨਾ ਵਾਇਰਸ ਵਿਰੁੱਧ ਫਰੰਟ ਲਾਇਨ ਤੇ ਵਾਲੇ ਸਾਰੇ ਮੁਲਾਜਮਾਂ ਨੂੰ ਮੈਡੀਕਲ ਸੁਰਖਿਆ ਦੀ ਗਰੰਟੀ ਕੀਤੀ ਅਤੇ ਸਾਰਿਆਂ ਨੂੰ 50 ਲੱਖ ਬੀਮਾ ਯੋਜਨਾ ਸਕੀਮ ਹੇਠ ਲਿਆਉਂਦਾ ਜਾਵੇ।ਕੱਟੇ ਰਾਸਨ ਕਾਰਡ ਚਾਲੂ ਕਰੋ।ਇਸ ਮੌਕੇ ਨਾਇਬ ਤਹਿਸੀਲਦਾਰ ਗੜਦੀਵਾਲਾ ਨਿਰਮਲ ਸਿੰਘ ਨੂੰ ਮੰਗ ਪੱਤਰ ਦਿਤਾ।ਇਸ ਮੌਕੇ ਹਾਜਰ ਸਾਥੀ ਕਮਲੇਸ਼ ਕੌਰ ਧੂਤ,ਰਣਜੀਤ ਸਿੰਘ ਚੌਹਾਨ, ਚੰਚਲ ਸਿੰਘ,ਹਰਬੰਸ ਸਿੰਘ ਧੂਤ,ਚਰਨ ਸਿੰਘ ਗੜ੍ਹਦੀਵਾਲਾ ਕੁਲਵੰਤ ਸਿਘ ਧੂਤ,ਮਨਜੀਤ ਸਿਘ,ਪ੍ਰੀਤਮ ਸਿੰਘ ਬਲਿਹਾਰ ਸਿਘ,ਗੁਰਮੇਲ ਸਿੰਘ,ਸਰਬਜੀਤ ਹੈਪੀ,ਸੰਤੋਖ ਸਿਘ ਡੱਫਰ ਆਦਿ ਹਾਜਰ ਸਨ।

Related posts

Leave a Reply