ਮਾਂ ਨਾਲੋਂ ਵਿੱਛੜੀ 4 ਸਾਲ ਦੀ ਬੱਚੀ ਨੂੰ ਲੋਕਾਂ ਅਤੇ ਐਸ ਐਚ ਓ ਗਗਨਦੀਪ ਸਿੰਘ ਸ਼ੇਖੋਂ ਨੇ ਪਰਿਵਾਰ ਨਾਲ ਮਿਲਾਇਆ

ਮਾਂ ਨਾਲੋਂ ਵਿੱਛੜੀ 4 ਸਾਲ ਦੀ ਬੱਚੀ ਨੂੰ ਲੋਕਾਂ ਅਤੇ ਐਸ ਐਚ ਓ ਗਗਨਦੀਪ ਸਿੰਘ ਸ਼ੇਖੋਂ ਨੇ ਪਰਿਵਾਰ ਨਾਲ ਮਿਲਾਇਆ 

ਗੜਦੀਵਾਲਾ 16 ਜੁਲਾਈ (ਚੌਧਰੀ, ਯੋਗੇਸ਼ ਗੁੱਪਤਾ) : ਅੱਜ ਇੱਕ ਛੋਟੀ ਬੱਚੀ ਜਿਸ ਦੀ ਉਮਰ ਲੱਗਭਗ 4 ਚਾਰ ਸਾਲ ਗੜ੍ਹਦੀਵਾਲਾ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲੋਂ ਵਿੱਛੜ ਗਈ ਤੇ ਕਾਫੀ ਸਮਾਂ ਗੜ੍ਹਦੀਵਾਲਾ ਸ਼ਹਿਰ ਵਿੱਚ ਰੋਂਦੀ ਕਰਲੋਂਦੀ ਘੁੰਮ ਰਹੀ ਸੀ। ਜਿਸ ਨੂੰ ਪਰਿਵਾਰ ਨਾਲ ਮਿਲਾਉਣ ਲਈ ਲੋਕਾਂ ਵਲੋਂ ਵਾਟਸਅਪ ਗਰੁੱਪ ਚ ਫੋਟੋ ਵੀ ਵਾਇਰਲ ਕੀਤੀਆਂ ਗਈਆਂ। ਫਿਰ ਅਮਨ ਗੜ੍ਹਦੀਵਾਲਾ ਉਸ ਬੱਚੀ ਦੀ ਅਜਿਹੀ ਹਾਲਤ ਦੇਖ ਕੇ ਉਸ ਬੱਚੀ ਨੂੰ ਗੜ੍ਹਦੀਵਾਲਾ ਥਾਣੇ ਪਹੁੰਚਾਇਆ ਗਿਆ।

ਥਾਣਾ ਗੜ੍ਹਦੀਵਾਲਾ ਦੇ ਐੱਸ.ਐੱਚ.ਓ ਗਗਨਦੀਪ ਸਿੰਘ ਸ਼ੇਖੋਂ ਨੇ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਉਂਦਿਆਂ ਕੁੱਜ ਹੀ ਘੰਟਿਆਂ ਚ ਪਰਿਵਾਰ ਦੀ ਜਾਣਕਾਰੀ ਹਾਸਲ ਕਰਕੇ ਬੱਚੀ ਨੂੰ ਉਸ ਦੇ ਪਰਿਵਾਰ ਨਾਲ ਮਿਲਿਆ। ਬੱਚੀ ਨੂੰ ਦੇਖਦੇ ਹੀ ਮਾਂ ਦੇ ਸਾਹ ਚ ਸਾਹ ਆਇਆ ਅਤੇ ਬੱਚੀ ਵੀ ਮਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਬੱਚੀ ਦੇ ਮਾਤਾ ਪਿਤਾ ਨੇ ਲੋਕਾਂ ਅਤੇ ਐਸ ਐਚ ਓ ਸਾਹਿਬ ਦਾ ਧੰਨਵਾਦ ਕੀਤਾ। ਇਸ ਮੌਕੇ ਬਾਾਬ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੁੱ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਅਮਨ ਗੜ੍ਹਦੀਵਾਲਾ ਅਤੇ ਹੋਰ ਲੋਕ ਵੀ ਹਾਜਰ ਸਨ।

Related posts

Leave a Reply