ਹਣ ਤੁਹਾਡੇ ਸ਼ਹਿਰ ਚ ਕਿੱਥੇ ਖੁਲਿਆ ਬਰਗਰ ਹੱਟ,ਮਨਜੋਤ ਸਿੰਘ ਤਲਵੰਡੀ ਨੇ ਕੀਤਾ ਉਦਘਾਟਨ

ਹਣ ਤੁਹਾਡੇ ਸ਼ਹਿਰ ਚ ਕਿੱਥੇ ਖੁਲਿਆ ਬਰਗਰ ਹੱਟ,ਮਨਜੋਤ ਸਿੰਘ ਤਲਵੰਡੀ ਨੇ ਕੀਤਾ ਉਦਘਾਟਨ 

ਵਿਦੇਸ਼ਾ ਦੀ ਬਜਾਏ ਆਪਣੇ ਹੀ ਦੇਸ਼ ਚ ਕੰਮ ਕਰਨ ਨੌਜਵਾਨ : ਮਨਜੋਤ ਸਿੰਘ ਤਲਵੰਡੀ

ਗੜਦੀਵਾਲਾ 17 ਜੁਲਾਈ ( ਚੌਧਰੀ / ਯੋਗੇਸ਼ ਗੁਪਤਾ) : ਅੱਜ ਭਵਨਪ੍ਰੀਤ ਸਿੰਘ ਅਤੇ ਜਸਪ੍ਰੀਤ ਦੋ ਨੌਜਵਾਨਾਂ ਵਸਨੀਕ ਤਲਵੰਡੀ ਜੱਟਾਂ ਵਲੋਂ ਬੱਸ ਸਟੈਂਡ ਗੜ੍ਹਦੀਵਾਲਾ ਦੇ ਸਾਹਮਣੇ ਬਰਗਰ ਹੱਟ ਖੋਲਿਆ  ਗਿਆ ਹੈ। ਜਿਸਦਾ ਉਦਘਾਟਨ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਮੁਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਕੀਤਾ।

ਇਸ ਦੌਰਾਨ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਨੌਜਵਾਨਾਂ ਨੂੰ ਨਵਾਂ ਰਾਹ ਦਿਖਾਉਂਦਿਆਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਚਾਹ ਛੱਡ ਕੇ ਆਪਣੇ ਹੀ ਦੇਸ਼ ਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਬਰਗਰ ਹੱਟ ਖੋਲਣ ਵਾਲੇ ਦੋੋਵੇਂ ਨੌਜਵਾਨਾਂ ਨੂੰ ਸ਼ਾਬਾਸ਼ ਦਿੰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਉਹਨਾਂ ਨੇ ਦੋਵੇਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ।ਇਸ ਮੌਕੇ ਮਨਜੋਤ ਸਿੰਘਤਲਵੰਡੀ,ਪਾਲਾ ਖਿਆਲਾ,ਜਸਵਿੰਦਰ ਸਿੰਘ ਬੌਬੀ ,ਕਰਮਜੀਤ ਸਿੰਘ, ਨੀਰਜ ਸਿੰਘ ਮਿਰਜ਼ਾਪੁਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply