ਕੈਬਨਿਟ ਮੰਤਰੀ ਭਾਰਤ ਸੋਮ ਪ੍ਰਕਾਸ਼ ਨੇ ਯੁਵਾ ਮੋਰਚਾ ਭਾਜਪਾ ਜਿਲਾ ਪ੍ਰਧਾਨ ਬਣੇ ਯੋਗੇਸ਼ ਸਪਰਾ ਨੂੰ ਦਿੱਤਾ ਆਸ਼ੀਰਵਾਦ

ਕੈਬਨਿਟ ਮੰਤਰੀ ਭਾਰਤ ਸੋਮ ਪ੍ਰਕਾਸ਼ ਨੇ ਯੁਵਾ ਮੋਰਚਾ ਭਾਜਪਾ ਜਿਲਾ ਪ੍ਰਧਾਨ ਬਣੇ ਯੋਗੇਸ਼ ਸਪਰਾ ਨੂੰ ਦਿੱਤਾ ਆਸ਼ੀਰਵਾਦ 

ਗੜ੍ਹਦੀਵਾਲਾ 18 ਜੁਲਾਈ (ਚੌਧਰੀ / ਯੋਗੇਸ਼ ਗੁਪਤਾ) : ਨਵ ਨਿਯੁਕਤ ਯੁਵਾ ਮੋਰਚਾ ਭਾਜਪਾ ਜਿਲਾ ਪ੍ਰਧਾਨ ਯੋਗੇਸ਼ ਸਪਰਾ ਨੇ ਕੈਬਨਿਟ ਮੰਤਰੀ ਭਾਰਤ ਸੋਮ ਪ੍ਰਕਾਸ਼ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਸੋਮ ਪ੍ਰਕਾਸ਼ ਨੇ ਨਵ ਨਿਯੁਕਤ ਯੁਵਾ ਮੋਰਚਾ ਭਾਜਪਾ ਜਿਲਾ ਪ੍ਰਧਾਨ ਯੋਗੇਸ਼ ਸਪਰਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀਆਂ ਛੇ ਸਾਲਾਂ ਚ ਇਤਿਹਾਸਕ ਕੰਮ ਕੀਤੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਈ ਨਵੇਂ ਰਿਕਾਰਡ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਯੋਗੇਸ਼ ਸਪਰਾ ਦੇ ਯੁਵਾ ਮੋਰਚਾ ਜਿਲਾ ਪ੍ਰਧਾਨ ਬਣਨ ਤੇ ਯੁਵਾ ਵਰਗ ਵਿਚ ਭਾਰੀ ਜੋਸ਼ ਦਿੱਖ ਰਿਹਾ ਹੈ।

ਇਸ ਮੌਕੇ ਨਵ ਨਿਯੁਕਤ ਬਣੇ ਭਾਜਪਾ ਜਿਲਾ ਪ੍ਰਧਾਨ ਯੋਗੇਸ਼ ਸਪਰਾ ਨੇ ਕਿਹਾ ਕਿ ਪਾਰਟੀ ਦੁਆਰਾ ਦਿੱਤੀ ਗਈ ਜਿਮੇਦਾਰੀ ਨੂੰ ਪੂਰੀ ਲਗਨ, ਮੇਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਉਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਚ ਯੁਵਾ ਵਰਗ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਉਹਨਾਂ ਨੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਦਾ ਧੰਨਵਾਦ ਕੀਤਾ। ਇਸ ਮੌਕੇ ਯੁਵਾ ਮੰਡਲ ਪ੍ਰਧਾਨ ਗੜ੍ਹਦੀਵਾਲਾ ਹਿਤਿਨ ਪੂਰੀ, ਜਸਪਾਲ ਸਿੰਘ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ। 

Related posts

Leave a Reply