ਚੋਰਾਂ ਨੇ ਪੰਡੋਰੀ ਅਟਵਾਲ ਤੋਂ ਚਾਰ ਮੱਝਾਂ ਕੀਤੀਆਂ ਚੋਰੀ,ਪਿੰਡ ਨਿਵਾਸੀਆਂ ਚ ਬਣਿਆ ਦਹਿਸ਼ਤ ਦਾ ਮਾਹੌਲ

ਚੋਰਾਂ ਨੇ ਪੰਡੋਰੀ ਅਟਵਾਲ ਤੋਂ ਚਾਰ ਮੱਝਾਂ ਕੀਤੀਆਂ ਚੋਰੀ,ਪਿੰਡ ਨਿਵਾਸੀਆਂ ਚ ਬਣਿਆ ਦਹਿਸ਼ਤ ਦਾ ਮਾਹੌਲ 

ਗੜ੍ਹਦੀਵਾਲਾ 18 ਜੁਲਾਈ (ਚੌਧਰੀ) : ਬੀਤੀ ਰਾਤ ਚੋਰਾਂ ਵਲੋਂ ਗੜ੍ਹਦੀਵਾਲਾ (ਹੁਸਿਆਰਪੁਰ) ਦੇ ਪਿੰਡ ਪੰਡੋਰੀ ਅਟਵਾਲ ਚੋਂ ਚੁਣ ਚੁਣ ਕੇ ਨਵੀਆਂ ਪਹਿਲੇ ਅਤੇ ਦੂਜੇ ਸੂਹ ਸੂਣ ਵਲੀਆਂ ਚਾਰ ਮੱਝਾਂ ਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।ਜਿਸ ਕਾਰਨ ਪਿੰਡ ਨਿਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਚੋਰਾਂ ਨੇ ਪਹਿਲੀ ਮੱਝ ਲੰਬੜਦਾਰ ਜਸਜੀਤ ਸਿੰਘ ਪੁੱਤਰ ਅਮੋਲਕ ਸਿੰਘ ਜਿਸ ਦਾ ਡੇਰਾ ਪਿੰਡ ਤੋਂ ਬਾਹਰ ਮੇਨ ਰੋਡ ਪੰਡੋਰੀ ਅਟਵਾਲ ਤੋ ਮਸਤੀਵਾਲ ਤੋਂ ਚੋਰੀ ਕੀਤੀ ਹੈ।ਦੂਜੀਆਂ 2 ਮੱਝਾਂ ਉਂਕਾਰ ਸਿੰਘ ਪੱਤਰ ਮੇਹਰ ਸਿੰਘ ਏਸੇ ਰੋਡ ਤੇ ਗੇਟ ਦੇ ਅੰਦਰੋ ਖੋਲੀਆਂ,ਚੌਥੀ ਮੱਝ ਰਵਿੰਦਰ ਕੌਰ ਪੱਤਨੀ ਹਰਜਿੰਦਰ ਸਿੰਘ ਦੀ ਚੋਰੀ ਕੀਤੀ ਗਈ ਹੈ।

ਭਾਵੇਂ ਇਸ ਡੇਰੇ ਤੇ ਕੁੱਤੇ ਭੀ ਰੱਖੇ ਹੋਏ ਹਨ,ਪ੍ਰੰਤੂ ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਕੋਈ ਕੁੱਤੇ ਨੂੰ ਨਹੀਂ ਭੌਕਣ ਦਿੱਤਾ । ਸੂਚਨਾ ਮਿਲਦੇ ਹੀ ਗੜਦੀਵਾਲਾ ਪੁਲੀਸ ਦੇ ਐਸ ਆਈ ਅਨਿਲ ਕੁਮਾਰ ਨੇ ਮੋਕੇ ਤੇ ਪਹੁੰਚ ਕੇ ਮੌਕੇ ਵਾਰਦਾਤ ਦਾ ਜਾਇਜਾ ਲਿਆ ਅਤੇ ਕਿਹਾ ਕਿ ਜਲਦੀ ਹੀ ਤਫਤੀਸ ਕਰਕੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। 

Related posts

Leave a Reply