BREAKING.. ਗੜ੍ਹਦੀਵਾਲਾ ਅਤੇ ਡੱਫਰ ਚ ਕਰੋਨਾ ਨੇ ਦਿੱਤੀ ਦਸਤਕ, ਦੋਨੋਂ ਵਿਅਕਤੀ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਚ ਆਏ

ਗੜ੍ਹਦੀਵਾਲਾ 29 ਅਗਸਤ(ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਗੜ੍ਹਦੀਵਾਲਾ ਅਤੇ ਪਿੰਡ ਡੱਫਰ ਚ ਕਰੋਨਾ ਨੇ ਫਿਰ ਦਸਤਕ ਦਿਤੀ ਹੈ।ਇਸ ਸਬੰਧੀ ਐਸ ਐਮ ਓ ਪੀ ਐਚ ਸੀ ਭੂੰਗਾ ਡਾ ਮਨੋਹਰ ਲਾਲ ਨੇ ਦੱਸਿਆ ਕਿ ਅੱਜ ਦੋ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਜਿਕਰਯੋਗ ਹੈ ਕਿ ਸ਼ੁਕਰਵਾਰ ਨੂੰ 29 ਸਾਲਾਂ ਪੁਲਸ ਮੁਲਾਜ਼ਮ ਨਿਵਾਸੀ ਗੜ੍ਹਦੀਵਾਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ।ਜਿਸਦੇ ਸੰਪਰਕ ਆਏ ਉਸ ਦੇ ਪਿਤਾ ਦੀ ਰਿਪੋਰਟ ਅੱਜ ਕਰੋਨਾ ਪਾਜੀਟਿਵ ਆਈ ਹੈ।

ਜਿਸ ਨਾਲ ਸ਼ਹਿਰ ਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਇਸ ਦੇ ਨਾਲ ਹੀ ਪਿੰਡ ਪੰਡੋਰੀ ਅਟਵਾਲ ਦੇ ਨਿਵਾਸੀ ਜੋ ਗੜ੍ਹਦੀਵਾਲਾ ਐਚ ਡੀ ਐਫ ਬੈਂਕ ਦਾ ਕਰਮਚਾਰੀ ਸੀ ਜਿਸ ਦੀ ਰਿਪੋਰਟ ਦੋ /ਤਿੰਨ ਦਿਨ ਪਹਿਲਾਂ ਪਾਜੀਟਿਵ ਆਈ ਸੀ। ਉਸਦੇ ਸੰਪਰਕ ਆਏ ਇਕ ਹੋਰ ਕਰਮਚਾਰੀ ਨਿਵਾਸੀ ਡੱਫਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਇਸ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਐਚ ਡੀ ਐਫ ਸੀ ਬੈਂਕ ਗੜ੍ਹਦੀਵਾਲਾ ਦੇ ਸਮੂਹ ਕਰਮਚਾਰੀਆਂ ਦੇ ਸੈਂਪਲ ਲਏ ਗਏ ਸਨ।

ਜਿਸ ਵਿੱਚ ਇੱਕ ਕਰਮਚਾਰੀ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਬਾਕੀ ਕਰਮਚਾਰੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਕਰੋਨਾ ਪਾਜੀਟਿਵ ਆਏ ਦੋਨਾਂ ਵਿਅਕਤੀਆਂ ਨੂੰ ਸਿਹਤ ਵਿਭਾਗ ਦੇ ਹੈਲਥ ਵਰਕਰ ਸਰਤਾਜ ਸਿੰਘ ਅਤੇ ਹੈਲਥ ਵਰਕਰ ਮਨਜਿੰਦਰ ਸਿੰਘ ਦੇ ਸਹਿਯੋਗ ਨਾਲ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਭੇਜਿਆ ਗਿਆ ਹੈ ।

Related posts

Leave a Reply