ਚੋਰਾਂ ਦੀ ਪਹਿਲੀ ਪਸੰਦ ਬਣੀ ਭਾਨਾ ਡਿਸਪੈਂਸਰੀ,8 ਵਾਰ ਹੋ ਚੁੱਕੀ ਹੈ ਚੋਰੀ

ਚੋਰਾਂ ਦੀ ਪਹਿਲੀ ਪਸੰਦ ਬਣੀ ਭਾਨਾ ਡਿਸਪੈਂਸਰੀ , 8 ਵਾਰ ਹੋ ਚੁੱਕੀ ਹੈ ਚੋਰੀ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪੀ.ਕੇ ) :ਪਿੰਡ ਭਾਨਾ ਦੀ ਸਰਕਾਰੀ ਡਿਸਪੈਂਸਰੀ ਚ ਚੋਰਾਂ ਵਲੋਂ ਦਰਵਾਜਾ ਤੋੜ ਕੇ ਸਾਮਾਨ ਦੀ ਭੰਨ ਤੋੜ ਕੁੱਝ ਨਕਦੀ ਅਤੇ ਸਾਮਾਨ ਲੈ ਗਏ ਹਨ। ਇਸ ਸਬੰਧੀ ਡਿਸਪੈਂਸਰੀ ਦੇ ਇੰਚਾਰਜ ਆਰ ਐਮ ਓ ਡਾ ਸੰਦੀਪ ਕੌਰ ਨੇ ਦੱਸਿਆ ਕੀ ਬੀਤੀ ਰਾਤ ਚੋਰਾਂ ਵਲੋਂ ਡਿਸਪੈਂਸਰੀ ਦਾ ਦਰਵਾਜਾ ਤੋੜ ਕੇ ਡਿਸਪੈਂਸਰੀ ਅੰਦਰ ਪਈ ਅਲਮਾਰੀ ਚੋਂ ਸਾਰਾ ਸਾਮਾਨ ਖੁਰਦਬੁਰਦ,ਕੁੱਝ ਦੋ ਕੁ ਮਹੀਨਿਆਂ ਤੋਂ ਕੱਟੀਆਂ ਰਸੀਦਾਂ ਦੇ ਪੈਸੇ,ਡਿਸਪੋਜ਼ਲ ਸਰੀਜਾਂ,ਬੀਟਾਡਿਨ ਦਵਾਈਆਂ ਦੀ ਸ਼ੀਸ਼ੀਆਂ ਅਦਿ ਸਾਮਾਨ ਲੈ ਗਏ ਹਨ।ਬਹੁਤ ਸਾਰੇ ਮੈਡੀਕਲ ਇੰਸਟਰੂਮੈਂਟ ਤੋੜ ਦਿੱਤੇ ਗਏ ਹਨ। ਸਾਮਾਨ  ਲੈਜਾਣ ਦੇ ਨਾਲ ਨਾਲ ਬਹੁਤ ਸਾਰੇ ਸਾਮਾਨ ਦੀ ਭੰਨ ਤੋੜ ਕਰਕੇ ਖਰਾਬ ਵੀ ਕੀਤਾ ਗਿਆ ਹੈ।

ਡਾ ਸੰਦੀਪ ਕੌਰ ਨੇ ਇਹ ਵੀ ਦੱਸਿਆ ਕਿ ਮੈਂ ਇਸ ਡਿਸਪੈਂਸਰੀ ਚ ਸਾਲ 2016 ਚ ਜੁਆਇਨ ਕੀਤਾ ਸੀ। ਹੁਣ ਤੱਕ ਇਸ ਡਿਸਪੈਂਸਰੀ ਚ ਅੱਠ ਵਾਰੀ ਚੋਰੀ ਹੋ ਚੁੱਕੀ ਹੈ ਜਿਸ ਦੀ ਸਮੇਂ ਸਮੇਂ ਤੇ ਪੁਲਿਸ ਨੂੰ ਪਿੰਡ ਦੇ ਮੋਹਤਬਰਾਂ ਜਾਣਕਾਰੀ ਦਿੰਦੇ ਰਹੇ ਹਨ। ਪਿਛਲੀਆਂ ਕੁਝ ਤਾਜੀ ਹੋਈਆਂ ਤਿੰਨ ਚੋਰੀਆਂ ਦੀ ਜਾਣਕਾਰੀ ਜਿਸ ਵਿੱਚ 1ਅਪ੍ਰੈਲ , 1ਜੂਨ ਅਤੇ 15 ਜੂਨ ਨੂੰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਜਿਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ ਅਤੇ ਬੀਤੀ ਘਟਨਾ ਦੀ ਵੀ ਦਿੱਤੀ ਹੈ, ਪ੍ਰੰਤੂ ਪੁਲਸ ਪ੍ਰਸ਼ਾਸਨ ਘਟਨਾ ਦੀ ਜਾਂਚ ਕਰਨ ਤਾਂ ਆਉਂਦੀ ਹੈ ਪਰ ਜਾਂਚ ਤੋਂ ਬਾਅਦ ਪੁਲਸ ਕੁੱਝ ਹਾਸਲ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਸਰਕਾਰ ਵਲੋਂ ਭੇਜੀ ਗਈ ਦਵਾਈ ਦੀ ਭਰਪਾਈ ਕੌਣ ਕਰੇਗਾ। ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਡਿਟ ਸਮੇਂ ਇਸ ਦੀ ਸਰਕਾਰੀ ਕਾਗਜ਼ੀ ਕਾਰਵਾਈ ਨੂੰ ਕਿਸ ਤਰਾਂ ਪੂਰਾ ਕੀਤਾ ਜਾਵੇਗਾ ਅਤੇ ਮੈਂ ਵੀ ਚੰਗੀ ਤਰਾਂ ਕੰਮ ਕਰਨ ਚ ਅਸਮਰੱਥ ਰਹਾਂਗੀ। 

ਇਸ ਮੌਕੇ ਕੈਪਟਨ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਘਟਨਾ ਸਬੰਧੀ ਐਸ ਐਸ ਪੀ ਹੁਸ਼ਿਆਰਪੁਰ ਨਾਲ ਫੋਨ ਤੇ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਵੈਬ ਸਾਈਟ ਤੇ ਦਿੱਤੇ ਗਏ ਦੋਨੋਂ ਨੰਬਰ ਕੰਮ ਨਹੀਂ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਹਸਪਤਾਲ ਨੂੰ ਕਰੋਨਾ ਵਾਈਰਸ ਦਾ ਇਲਾਜ ਕਰਨ ਲਈ ਦਿੱਤਾ ਗਿਆ ਸਾਮਾਨ ਵੀ ਚੋਰਾਂ ਵੱਲੋਂ ਨੁਕਸਾਨਿਆ ਗਿਆ।ਜਿਸ ਵਿੱਚ ਮਾਸਕ, ਦਵਾਈਆਂ ਅਤੇ ਸੈਨੀਟਾਈਜ਼ਰ ਆਦਿ ਸ਼ਾਮਿਲ ਹਨ। 

ਘਟਨਾ ਦੀ  ਜਾਂਚ ਚੱਲ ਰਹੀ ਹੈ  :- ਏਐਸਆਈ ਦਰਸ਼ਨ ਸਿੰਘ

ਇਸ ਸਬੰਧੀ ਜਦੋਂ ਘਟਨਾ ਦੇ ਜਾਂਚ ਅਧਿਕਾਰੀ ਏਐਸਆਈ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਘਟਨਾ ਦੀ  ਜਾਂਚ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਚ ਜਿਆਦਾ ਨੁਕਸਾਨ ਨਹੀਂ ਹੋਇਆ ਹੈ।

ਕੰਮ ਕਿਸੇ ਬਾਹਰਲੇ ਵਿਅਕਤੀਆਂ ਦਾ ਲੱਗਦਾ ਸਰਪੰਚ ਸੁਰਜੀਤ ਸਿੰਘ

ਇਸ ਸਬੰਧੀ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਚੋਰਾਂ ਵਲੋਂ ਕਈ ਵਾਰੀ ਇਸ ਡਿਸਪੈਂਸਰੀ ਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਇਹ ਕੰਮ ਕਿਸੇ ਬਾਹਰਲੇ ਵਿਅਕਤੀਆਂ ਦਾ ਲੱਗਦਾ ਹੈ। ਉਹਨਾਂ ਕਿਹਾ ਹੁਣ ਇਸ ਡਿਸਪੈਂਸਰੀ ਦੀ ਦੇਖਭਾਲ ਲਈ ਇੱਕ ਵਿਅਕਤੀ ਦੀ ਡਿਊਟੀ ਲਗਾ ਦਿੱਤੀ ਜਾਵੇਗੀ। ਅੱਗੇ ਤੋਂ ਜੋ ਵੀ ਸ਼ਰਾਰਤੀ ਵਿਅਕਤੀ ਧਿਆਨ ਚ ਆਇਆ ਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। 

Related posts

Leave a Reply