GARHDIWALA / HOSHIARPUR : ਔਰਤ ਨੂੰ ਜਬਰਦਸਤੀ ਆਪਣੇ ਪੋਲਟਰੀ ਫਾਰਮ ਤੇ ਲਿਜਾ ਕੇ ਕਥਿਤ ਬਲਾਤਕਾਰ ਕਰਨ ਅਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਵਾਲਾ ਪੁਲਿਸ ਵਲੋਂ ਕਾਬੂ November 9, 2021November 9, 2021 Adesh Parminder Singh ਔਰਤ ਨੂੰ ਜਬਰਦਸਤੀ ਆਪਣੇ ਪੋਲਟਰੀ ਫਾਰਮ ਤੇ ਲਿਜਾ ਕੇ ਕਥਿਤ ਬਲਾਤਕਾਰ ਕਰਨ ਅਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਵਾਲਾ ਪੁਲਿਸ ਵਲੋਂ ਕਾਬੂ ਗੜ੍ਹਦੀਵਾਲਾ / ਹੁਸ਼ਿਆਰਪੁਰ (ਸ਼ਰਮਾਂ ) ਸਥਾਨਕ ਪੁਲਿਸ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਅਤੇਬਲਾਤਕਾਰ ਮਾਮਲੇ ਚ ਭਗੌੜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕੁਲਵੰਤ ਸਿੰਘ ਹੀਰ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਰਾਜ ਕੁਮਾਰ ਦੀ ਰਹਿਨੁਮਾਈ ਹੇਠਾਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੰਸ, ਬਲਜੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਹਦਾਇਤ ਤੇ ਐਸ.ਆਈ ਪ੍ਰਵਿੰਦਰ ਸਿੰਘ , ਐਸ.ਆਈ ਸਤਪਾਲ ਸਿੰਘ, ਏ.ਐਸ.ਆਈ ਦਰਸ਼ਨ ਸਿੰਘ ਨੇ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਅਵਤਾਰ ਸਿੰਘ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜੋ ਕਾਫੀ ਸਮੇਂ ਤੋਂ ਲੁਕ ਛਿਪ ਕੇ ਰਹਿੰਦਾ ਸੀ ਜਿਸ ਦੇ ਖਿਲਾਫ ਮੁਕੱਦਮਾ ਆਰਮਜ਼ ਐਕਟ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਦਰਜ਼ ਸੀ। ਦੋਸ਼ੀ ਨੇ ਹਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਜੋ ਸੈਰ ਕਰ ਰਹੀ ਔਰਤ ਦੇ ਲੱਗਣ ਕਾਰਨ ਜਖਮੀ ਹੋ ਗਈ ਸੀ. ਥਾਣਾ ਗੜਦੀਵਾਲ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੀੜਤਾਂ ਨੇ ਬਿਆਨ ਲਿਖਵਾਇਆ ਸੀ ਕਿ ਉਕਤ ਦੋਸ਼ੀ ਨੇ ਉਸਨੂੰ ਜਬਰਦਸਤੀ ਆਪਣੇ ਪੋਲਟਰੀ ਫਾਰਮ ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਜਿਸਤੇ ਮੁਕੱਦਮਾ ਦਰਜ ਕੀਤਾ ਗਿਆ. ਅੱਜ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ. ਪੁਲਿਸ ਦੋਸ਼ੀ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕਰੇਗੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...