ਗੜਸ਼ੰਕਰ 25 ਜੂਨ (ਅਸ਼ਵਨੀ ਸ਼ਰਮਾ) : ਅੱਜ ਆਸ਼ਾ ਵਰਕਰਜ ਯੂਨੀਅਨ ਸੀਆਈਟੀਯੂ ਵਲੋਂ ਪ੍ਰਧਾਨ ਜੋਗਿੰਦਰ ਕੋਰ,ਸਕੱਤਰ ਸਤਮੀਤ ਕੋਰ,ਆਸ਼ਾ ਰਾਣੀ ਲੱਲੀਆ ਅਤੇ ਹੋਰ ਬਹੁਤ ਸਾਰੀਆ ਆਸ਼ਾ ਵਰਕਰਾ ਦੀ ਮੋਜੂਦਗੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਰਘੂਵੀਰ ਸਿੰਘ ਪੋਸੀ(ਹੁਸਿਆਰਪੁਰ ) ਨੂੰ ਮੰਗ ਪੱਤਰ ਦਿੱਤਾ ਗਿਆ।
ਜਿਸ ਦੋਰਾਨ ਜਥੇਬੰਦੀ ਵਲੋ ਕਾਲੇ ਬਿੱਲੇ ਲਗਾ ਕਿ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਆਸ਼ਾ ਵਰਕਰਾ ਨੂੰ ਮਹਿਕਮੇ ਵਿੱਚ ਪੱਕਾ ਕੀਤਾ ਜਾਵੇ,ਹਰਿਆਣਾ ਪੈਟਰਨ ਤੁਰੰਤ ਲਾਗੂ ਕਰਨ,ਸਮਾਟ ਫੋਨ ਤੇ ਡਾਟੇ ਦੀ ਸਹੂਲਤ ਲਾਗੂ ਕਰਨ ਲਈ ਕਿਹਾ ਗਿਆ ਜੇਕਰ ਸਰਕਾਰ ਨੇ ਸਾਡੀਆ ਮੰਗਾਂ ਨਾ ਮੰਨੀਆਂ ਤਾ ਜਥੇਬੰਦੀ ਵਲੋ ਸ਼ੰਘਰਸ਼ ਤੇਜ ਕੀਤਾ ਜਾਵੇਗਾ ਆਨਲਾਈਨ ਸਰਵੇ ਸਬੰਧੀ ਆ ਰਹੀਆਂ ਮੁਸਕਲਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਮੰਗ ਪੱਤਰ ਦੇਣ ਮੋਕੇ ਤੇ ਭਾਰੀ ਗਿਣਤੀ ਵਿੱਚ ਇਲਾਕੇ ਦੀਆ ਆਸ਼ਾ ਵਰਕਰਜ ਹਾਜਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp