ਲਵ ਕੁਮਾਰ ਗੋਲਡੀ ਵੱਲੋਂ ਮੋਹਣਵਾਲ ‘ਚ ਪਾਰਕ ਦਾ ਕੀਤਾ ਉਦਘਾਟਨ


ਗੜ੍ਹਸ਼ੰਕਰ, 22 ਜੂਨ ( ਅਸ਼ਵਨੀ ਸ਼ਰਮਾ ) : ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਗੜ੍ਹਸ਼ੰਕਰ ਦੇ ਪਿੰਡ ਮੋਹਣਵਾਲ  ਵਿਖੇ 2 ਕਨਾਲ ਵਿੱਚ ਬਣਾਏ ਗਏ ਸ਼ਾਨਦਾਰ ਪਾਰਕ ਦਾ ਉਦਘਾਟਨ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਅਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵੱਲੋਂ ਕੀਤਾ ਗਿਆ।ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀ ਹਾਜਰ ਸਨ।ਇਸ ਮੌਕੇ ਲਵ ਕੁਮਾਰ ਗੋਲਡੀ ਵੱਲੋਂ ਪਿੰਡ ਵਿੱਚ ਕਰਵਾਏ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਕਿਹਾ ਸਰਕਾਰ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਬਚਨਬੱਧ ਹੈ ਅਤੇ ਵਿਕਾਸ ਕੰਮਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸ਼੍ਰੀ ਲਵ ਕੁਮਾਰ ਗੋਲਡੀ ਨੇ ਦੱਸਿਆ ਕਿ ਪਿੰਡ ਮੋਹਣਵਾਲ ਦੇ ਲੋਕਾਂ ਦੇ 19.5 ਲੱਖ ਦੇ ਕਰੀਬ ਕਰਜੇ ਸਰਕਾਰ ਵੱਲੋਂ ਮੁਆਫ ਕਰ ਦਿੱਤੇ ਗਏ ਹਨ। ਜਿਸ ਸਬੰਧੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਬੇ-ਜਮੀਨੇ ਲੋਕਾਂ ਸੁਸਾਇਟੀਆਂ ਦਾ ਕਰਜਾ ਹੈ।ਉਨ੍ਹਾਂ ਦੀ ਲਿਸਟ ਵੀ ਸਰਕਾਰ ਨੂੰ ਬਣਾ ਕੇ ਭੇਜ ਦਿੱਤੀ ਗਈ ਹੈ।ਤਾਂ ਜੋ ਇਹ ਕਰਜੇ ਵੀ ਮੁਆਫ ਹੋ ਸਕਣ।ਇਸ ਮੌਕੇ ਕਾਂਗਰਸ ਦੇ ਜਿਲ੍ਹਾ ਉਪ ਪ੍ਰਧਾਨ ਅਤੇ ਸਮਾਜ ਸੇਵਕ ਠੇਕੇਦਾਰ ਕੁਲਭੂਸ਼ਨ ਸ਼ੋਰੀ, ਨੰਬਰਦਾਰ ਪਰਮਜੀਤ ਪੰਮਾ, ਪਿੰਡ ਦੇ ਸਰਪੰਚ ਲਖਵੀਰ ਸਿੰਘ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜਰ ਸਨ।

Related posts

Leave a Reply