ਸੰਤ ਜੋਗਿੰਦਰ ਪਾਲ ਜੌਹਰੀ ਦੀ ਕੌਮ ਪ੍ਰਤੀ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ : ਸੰਤ ਸਤਵਿੰਦਰ ਹੀਰਾ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਦੇ ਕੌਮੀ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਦੀ ਅਚਨਚੇਤ ਦਿਹਾਤ ਹੋ ਗਿਆ ਉਹ ਜਗਾਧਰੀ (ਹਰਿਆਣਾ) ਵਿਖੇ
ਪ੍ਰਚਾਰ ਕਰ ਰਹੇ ਸਨ ਜਦੋ ਇਹ ਭਾਣਾ ਵਰਤਿਆ। ਉਹਨਾ ਦੇ ਪੰਜ ਭੌਤਿਕ ਸਰੀਰ ਨੂੰ ਪ੍ਰਬੰਧਕਾਂ ਵਲੋ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸ਼ਥਾਨ ਸ਼੍ਰੀ ਚਰਨਛੋਹ ਗੰਗਾ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸੰਗਤਾ ਦੇ ਦਰਸ਼ਨਾ ਲਈ ਰੱਖਿਆ ਗਿਆ। ਜਾਣਕਾਰੀ ਦਿੰਦਿਆ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਸੰਤ ਜੋਗਿੰਦਰ ਪਾਲ ਜੌਹਰੀ ਦੇਰ ਸ਼ਾਮ ਜਦੋਂ ਇਸ਼ਨਾਨ ਕਰ ਰਹੇ ਸਨ ਤਾ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜੋ ਕਿ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ।

ਸੰਤ ਜੋਗਿੰਦਰ ਪਾਲ ਜੌਹਰੀ ਨੂੰ ਸੰਗਤਾ ਵਲੋ ਪਹਿਲਾਂ ਜਗਾਧਰੀ ਹਸਪਤਾਲ ਲਿਆਦਾ ਗਿਆ ਜਿਥੇਉਹਨਾ ਦੀ ਨਾਜੁਕ ਹਾਲਤ ਦੇਖਦੇ ਹੋਏ ਉਹਨਾਂ ਨੂੰ ਪੀ.ਜੀ.ਆਈ ਚੰਡੀਗੜ ਰੈਫਰ ਕੀਤਾ ਗਿਆ ਜਿਥੇ ਪਹੁੰਚਣ ਤੇ ਪੀ.ਜੀ.ਆਈ ਦੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਦੱਸਿਆ।ਗੁਰੂ ਘਰ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇੇ ਦੱਸਿਆ ਕਿ ਜੋਗਿੰਦਰ ਪਾਲ ਜੌਹਰੀ ਦਾ ਸੰਸਕਾਰ 25 ਜੂਨ ਦਿਨ ਵੀਰਵਾਰ ਦੁਪਿਹਰ 12 ਵਜੇ ਸ਼੍ਰੀ ਖੁਰਾਲਗੜ ਵਿਖੇ ਕੀਤਾ ਜਾਵੇਗਾ।

Related posts

Leave a Reply