ਓਂਕਾਰ ਸਿੰਘ ਚਾਹਲਪੁਰੀ ਭਾਜਪਾ ਬੀਤ ਮੰਡਲ ਤੋਂ ਪ੍ਰਭਾਰੀ ਨਿਯੁਕਤ

ਗੜ੍ਹਸ਼ੰਕਰ 24 ਜੂਨ ( ਅਸ਼ਵਨੀ ਸ਼ਰਮਾ ) : ਹੁਸ਼ਿਆਰਪੁਰ ਵਿਖੇ  ਭਾਜਪਾ ਦੀ ਜਿਲ੍ਹਾ ਪੱਧਰੀ ਮੀਟਿੰਗ ਜਿਲ੍ਹਾ ਪ੍ਰਧਾਨ ਨਿੱਹਪੁਨ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਜਿਲੇ ਦੇ ਸਾਰੇ ਮੰਡਲ ਪ੍ਰਧਾਨ ਮੌਜੂਦ ਸੀ ਇਸ ਮੌਕੇ ਜਿਲ੍ਹਾ ਪ੍ਰਧਾਨ ਵਲੋਂ ਹਰੇਕ ਮੰਡਲ ਦੇ ਪ੍ਰਭਾਰੀ ਨਿਯੁਕਤ ਕੀਤੇ ਗਏ।ਇਸ ਮੌਕੇ ਤੇ ਓਂਕਾਰ ਸਿੰਘ ਚਾਹਲਪੁਰੀ ਨੂੰ ਭਾਜਪਾ ਬੀਤ ਮੰਡਲ ਤੋਂ ਪ੍ਰਭਾਰੀ ਨਿਯੁਕਤ ਕੀਤਾ ਗਿਆ।ਇਸ ਮੌਕੇ ਓਂਕਾਰ ਸਿੰਘ ਚਾਹਲਪੁਰੀ ਨੇ ਜਿਥੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ।ਉਥੇ ਉਨ੍ਹਾਂ ਨੇ ਭਾਜਪਾ ਨੂੰ ਬੀਤ ਮੰਡਲ ਅੰਦਰ ਸਾਰੇ ਬੀਤ ਦੇ ਵਰਕਰਾਂ ਨਾਲ ਮਿਲ ਕੇ ਪਾਰਟੀ ਨੂੰ ਬੀਤ ਇਲਾਕੇ ਵਿੱਚ ਮਜਬੂਤ ਕਰਨ ਦਾ ਪ੍ਰਣ ਵੀ ਲਿਆ।ਇਸ ਮੌਕੇ ਬੀਤ ਮੰਡਲ ਤੋਂ ਭਾਜਪਾ ਆਗੂ ਰਜਨੀਸ਼ ਜੋਸ਼ੀ,ਅਲੋਕ ਰਾਣਾ ਅਤੇ ਬਿੱਲਾ ਕੰਬਾਲਾ ਅਤੇ ਮੰਡਲ ਪ੍ਰਧਾਨ ਪ੍ਰਦੀਪ ਰੰਗੀਲਾ ਜੀ ਨੇ ਉਂਕਾਰ ਸਿੰਘ ਚਾਹਲਪੂਰੀ ਨੂੰ ਵਧਾਈ ਦਿੱਤੀ। 

Related posts

Leave a Reply