ਸੰਤ ਜੋਗਿੰਦਰ ਪਾਲ ਜੌਹਰੀ ਨੂੰ ਸੰਤ ਸਮਾਜ ਅਤੇ ਆਗੂਆਂ ਵੱਲੋਂ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਦਿੱਤੀ ਅੰਤਿਮ ਵਿਦਾਇਗੀ

ਗੜ੍ਹਸ਼ੰਕਰ 25 ਜੂਨ ( ਅਸ਼ਵਨੀ ਸ਼ਰਮਾ ) : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਘਰ-ਘਰ ਪਹੁੰਚਾਉਣ ਵਾਲੇ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ:ਭਾਰਤ ਦੇ ਕੌਮੀ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜਿਨ੍ਹਾ ਦਾ ਬੀਤੇ ਦਿਨ ਪੀ.ਜੀ.ਆਈ.ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਸੀ,ਨੂੰ ਅੱਜ ਸੰਤ ਸਮਾਜ,ਅਤੇ ਰਾਜਨੀਤਿਕ ਆਗੂਆਂ ਵੱਲੋ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਮਿਸ਼ਨਵੱਲੋਂਂ ਅੰਤਿਮ ਵਿਦਾਇਗੀ ਦਿੱਤੀ ਗਈ।ਮ੍ਰਿਤਕ ਦੀ ਚਿਖਾ ਨੂੰ ਅਗਨੀ ਭੇਂਟ ਕਰਨ ਤੋਂ ਪਹਿਲਾ ਮਿਸ਼ਨ ਵੱਲੋਂ ਸੰਤ ਸਮਾਜ ਦੇ ਰਾਸਟਰੀ ਪ੍ਰਧਾਨ ਸੰਤ ਸਰਬਣ ਦਾਸ ਅਤੇ ਸੰਤ ਸਤਵਿੰਦਰ ਹੀਰਾ ਅਤੇ ਰਾਜੀਤਿਕ ਆਗੂਆਂ ਵੱਲੋਂ ਯਾਦ ਕੀਤਾ ਗਿਆ।

ਇਸ ਮੌਕੇ ਸ:ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ,ਰਛਪਾਲ ਰਾਜੂ ਸਾਬਕਾ ਪ੍ਰਧਾਨ ਬਸਪਾ ਪੰਜਾਬ , ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਬਰ,ਚੌਧਰੀ ਮੋਹਣ ਲਾਲ ਬੰਗਾ ਸਾਬਕਾ ਵਿਧਾਇਕ ਅਤੇ ਸ:ਹਰਗੋਪਾਲ ਸਿੰਘ ਸਾਬਕਾ ਵਿਧਾਇਕ ਨੇ ਕਿਹਾ ਕਿ ਸੰਤ ਜੋਗਿੰਦਰ ਪਾਲ ਜੌਹਰੀ ਨੇ ਆਪਣਾ ਸਾਰਾ ਜੀਵਨ ਸਮਾਜ ਅਤੇ ਕੌਮੀ ਦੇ ਲੇਖੇ ਲਗਾ ਕੇ ਗੁਰੂਆਂ ਅਤੇ ਰਹਿਬਰਾਂ ਦੇ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਲਗਾ ਦਿੱਤਾ।ਉਨ੍ਹਾਂ ਕਿਹਾ ਕਿ ਸੰਤ ਜੌਹਰੀ ਦੇ ਅਚਾਨਕ ਤੁਰ ਜਾਣ ਨਾਲ ਸਮਾਜ ਅਤੇ  ਮਿਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੋਕੇ ਸੰਤ ਜਗੀਰ ਸਿੰਘ ਜਲ਼ੰਧਰ,ਸੰਤ ਪ੍ਰਸ਼ੋਤਮ ਦਾਸ,ਸੰਤ ਸ਼ਮਸ਼ੇਰ ਸਿੰਘ,ਸੰਤ ਸੁਰਿੰਦਰ ਦਾਸ ਪ੍ਰਧਾਨ,ਸੰਤ ਸਤਪਾਲ ਦਾਸ ਹਰਿਆਣਾ ,ਸੰਤ ਰਾਮ ਲਾਲ ਵਿਰਦੀ,ਸੰਤ ਜਗਵਿੰਦਰ ਲਾਂਬਾ ਚੇਅਰਮੈਨ ਗੁਰੂਘਰ,ਸੰਤ ਨਰੰਜਣ ਸਿੰਘ,ਸੰਤ ਕਰਮ ਚੰਦ ਬੀਣੇਵਾਲ,ਸੰਤ ਗਿਰਧਾਰੀ ਲਾਲ,ਸੁਰਜੀਤ ਸਿੰਘ ਲਲਤੋਂ,ਸੰਤ ਕਾਹਨ ਸਿੰਘ,ਦਿਆਲ ਦਾਸ ਬੰਗਾ,ਅਜੀਤ ਰਾਮ ਖੇਤਾਨ,ਨਾਜਰ ਰਾਮ ਮਾਨ,ਹਰਬੰਸ ਲਾਲ ਚਣਕੋਆ ਇੰਚਾਰਜ ਸ਼੍ਰੀ ਆਨੰਦਪੁਰ ਸਾਹਿਬ,ਰਾਮ ਰਤਨ ਲੁਧਿਆਣਾ,ਬਲਵੀਰ ਧਾਂਦਰਾ,ਕਿਸ਼ਨ ਪੱਲੀਝਿੱਕੀ,ਬਲਵੀਰ ਮਹੇ ,ਮਹਿੰਦਰ ਪਾਲ ਸੜੋਆ,ਪ੍ਰਵੀਨ ਭਟੋਆ,ਰਜਿੰਦਰ ਸਿੰਘ
ਗੜਸ਼ੰਕਰ,ਸੁਰਜੀਤ ਸਿੰਘ ਸਹੋਤਾ ਆਦਿ ਵੀ ਹਾਜਰ ਸਨ।

Related posts

Leave a Reply