ਚੱਕ ਗੁਰੂ ਸਕੂਲ ਦੀ ਵਿਦਿਆਰਥਣ ਐਲੀਨਾ ਦਵਲੈਹੜ ਦੀ ਮੈਰਿਟ ਸਕਾਲਰਸ਼ਿੱਪ ਟੈਸਟ ਚ ਹੋਈ ਚੋਣ

ਗੜ੍ਹਸ਼ੰਕਰ( ਅਸ਼ਵਨੀ ਸ਼ਰਮਾ ) : ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਹਰ ਸਾਲ ਨਵੰਬਰ ਵਿੱਚ ਅੱਠਵੀ ਕਲਾਸ ਦੇ ਵਿਦਿਆਰਥੀਆਂ ਦੇ ਕਰਵਾਏ ਜਾਂਦੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਟੈਸਟ ਵਿੱਚ ਸਰਕਾਰੀ ਮਿਡਲ ਸਕੂਲ ਚੱਕ ਗੁਰੂ ਬਲਾਕ ਗੜਸ਼ੰਕਰ 1 ਦੀ ਵਿਦਿਆਰਥਣ ਐਲੀਨਾ ਦਵਲੈਹੜ ਪੁੱਤਰੀ ਬਹਾਦਰ ਸਿੰਘ ਚੁਣੀ ਗਈ। ਜਿਸ ਨੁੂੰ ਸਕੂਲ ਵਿੱਚ ਸਕੂਲ ਸਟਾਫ ਅਤੇ ਸਕੂਲ ਮੈਨੇਜਮੈੰਟ ਕਮੇਟੀ ਵਲੋਂ ਕਿਤਾਬਾ ਕਾਪੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ 8 ਸਾਲ ਤੋ ਲਗਾਤਾਰ ਸਾਡੇ ਸਕੂਲ ਦੇ ਵਿਦਿਆਰਥੀ ਇਸ ਟੈਸਟ ਵਿਚ ਭਾਗ ਲੈ ਕੇ ਪ੍ਰਾਪਤੀਆ ਕਰਕੇ ਸਕੂਲ ਦਾ,ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ ਇਹ ਟੈਸਟ ਕੇਂਦਰ ਸਰਕਾਰ ਤੇ ਰਾਜ ਸਰਕਾਰ ਵਲੋ ਹਰ ਸਾਲ ਨਵੰਬਰ ਵਿੱਚ ਕਰਵਾਇਆ ਜਾਂਦਾ ਹੇੈ ਇਸ ਟੈਸਟ ਵਿੱਚ ਚੁਣੇ ਜਾਣ ਤੇ ਵਿਦਿਆਰਥੀਆਂ ਨੁੂੰ ਕਲਾਸ 9 ਵੀਂ ਤੋਂ 12ਵੀ ਤੱਕ 12000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ 48000/-ਮਿਲਣਗੇ । ਵਿਦਿਆਰਥਣ ਨੁੂੰ ਸਨਮਾਨ ਕਰਨ ਵਾਲਿਆਂ ਚ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਪ੍ਰਵੀਨ ਕੌਰ, ਸ੍ਰੀਮਤੀ ਬਖਸ਼ੋ, ਸ੍ਰੀ ਰਾਮ ਪ੍ਰਕਾਸ਼, ਮੈਡਮ ਸੰਦੀਪ ਕੌਰ ਅਤੇ ਅੰਜਲੀ ਹਾਜ਼ਰ ਸਨ

Related posts

Leave a Reply