ਬੀਜੇਪੀ ਪ੍ਰਭਾਵੀ ਨੇ ਬੀਤ ਮੰਡਲ ਚ ਕੀਤੀ ਮੀਟਿੰਗ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਭਾਜਪਾ ਬੀਤ ਮੰਡਲ ਦੇ ਪ੍ਰਭਾਵੀ ਓਂਕਾਰ ਸਿੰਘ ਚਾਹਲਪੁਰੀ ਨੇ ਬੀਤ ਮੰਡਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ।ਮੀਟਿੰਗ ਬੀਤ ਤੋਂ ਭਾਜਪਾ ਦੇ ਸੀਨੀਅਰ ਆਗੂ ਰਜਨੀਸ਼ ਜੋਸ਼ੀ ਜੀ ਦੀ ਅਗਵਾਈ ਵਿੱਚ ਹੋਈ ਅਤੇ ਓਂਕਾਰ ਸਿੰਘ ਚਾਹਲਪੁਰੀ ਜੀ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਰਜਨੀਸ਼ ਜੋਸ਼ੀ ਜੀ ਨੇ ਪਾਰਟੀ ਨੂੰ ਬੀਤ ਇਲਾਕੇ ਵਿੱਚ ਮਜਬੂਤ ਕਰਨ ਦੇ ਵਿਚਾਰ ਸਾਂਝੇ ਕਿਤੇ ਉਥੇ ਹੀ ਪ੍ਰਭਾਰੀ ਓਂਕਾਰ ਸਿੰਘ ਨੇ ਕਿਹਾ ਕਿ ਅਸੀਂ ਘਰ ਘਰ ਵਿੱਚ ਜਾ ਕੇ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਮਿਲਾਂਗੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਹੋਰ ਮਜਬੂਤ ਕਰਾਂਗੇ।ਇਸ ਮੌਕੇ ਉਨ੍ਹਾਂ ਨਾਲ ਰਾਕੇਸ਼ ਕੋਕੋਵਾਲ, ਦਲਜੀਤ ਮਲਕੋਵਾਲ ਨੰਬਰਦਾਰ ਅਜਿੰਦਰ ਸਿੰਘ,ਜੈ ਪਾਲ,ਬਲਵਿੰਦਰ ਬੀਣੇਵਾਲ,ਰਾਜੀਵ ਰਾਣਾ, ਸੰਜੀਵ ਕੋਸ਼ੜ,ਮਹਿੰਦਰਪਾਲ ਨੰਬਰਦਾਰ ਭਵਾਨੀਪੁਰ,ਪੰਡਿਤ ਅੰਮ੍ਰਿਤ ਲਾਲ ਜੀ ਮੌਜੂਦ ਸਨ

Related posts

Leave a Reply