ਪਿਛਲੇ ਦਿਨੀ ਮੋਬਾਇਲਾਂ ਦੀ ਦੁਕਾਨ ਤੇ ਹੋਈ ਚੋਰੀ ‘ਚ ਦੋਸ਼ੀ ਕਾਬੂ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਅਰੋੜਾ ਟੈਲੀਕਾਮ ਸਤਨੌਰ ਵਿਖੇ ਪਿਛਲੇ ਦਿਨੀ ਹੋਈ ਲੱਖਾਂ ਰੁਪਏ ਦੀ ਚੋਰੀ ‘ਚ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਏਐਸਆਈ ਕੌਸ਼਼ਲ ਚੰਦਰ ਨੇ ਦੌਰਾਨੇ ਤਫਤੀਸ਼ ਦੋਸ਼ੀ ਬਲਵੀਰ ਕੁਮਾਰ ਵਾਸੀ ਬਡੇਸਰੋ ਨੂੰ ਗ੍ਰਿਫਤਾਰ ਕੀਤਾ ਹੈ।ਜਿਸ ਪਾਸੋਂ 14 ਮੋਬਾਇਲ ਫੋਨ ਜਿਹਨਾਂ ‘ਚ 9 ਸੈਮਸੰਗ,4 ਟੈਕਨੋ ਕੰਪਨੀ ਦੇ ਬਰਾਮਦ ਹੋਏ ਜਿਹਨਾਂ ਦੀ 105000 ਰੁਪਏ ਕੀਮਤ ਬਣਦੀ ਹੈ।ਉਹਨਾਂ ਨੇ ਦੱਸਿਆ ਕਿ ਦੋਸ਼ੀ ਤੋ ਹੋਰ ਚੋਰੀਆਂ ਬਾਰੇ ਪੁਛਗਿਛ ਕੀਤੀ ਜਾ ਰਹੀ ਹੈ।

Related posts

Leave a Reply