ਬਸਤੀ ਸਹਸਿਆ(ਦੇਣੋਵਾਲ) ਵਿਖੇ ਪਿੰਡ ਵਾਸੀਆਂ ਨੂੰ ਮਿਸ਼ਨ ਫਤਿਹ ਤਹਿਤ ਕੀਤਾ ਜਾਗਰੂਕ

ਗੜ੍ਹਸ਼ੰਕਰ 28 ਜੂਨ ( ਅਸ਼ਵਨੀ ਸ਼ਰਮਾ ) : ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਤਹਿਤ ਸੂਬੇ ਨੂੰ ਕੋਵਿਡ ਮੁਕਤ ਬਣਾਉਣ ਤਹਿਤ ਅੱਜ ਪਿੰਡ ਬਸਤੀ ਸਹਿਸੀਆ(ਦੇਣੋਵਾਲ) ਵਿਖੇ ਸਰਪੰਚ ਜਤਿੰਦਰ ਜੋਤੀ ਦੀ ਅਗਵਾਈ ‘ਚ ਸਮੂਹ ਪਿੰਡ ਵਾਸੀਆਂਨੂੰ ਕਰੋਨਾ ਖਿਲਾਫ ਜਾਗਰੂਕ ਕੀਤਾ ਗਿਆ।

ਸਰਪੰਚ ਜਤਿੰਦਰ ਜੋਤੀ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਦੇਂ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲਣ ਤੋਂ ਪਹਿਲਾ ਮੂੰਹ ਮਾਸਕ ਜਰੂਰ ਪਾਓ, ਭੀੜ ਦਾ ਹਿੱਸਾ ਨਾ ਬਣਦੇ ਹੋਏ ਸਮਾਜਿਕ ਦੂਰੀ ਦੀ ਪਾਲਣਾ ਕਰੋ,ਹੱਥਾਂ ਨੂੰ ਵਾਰ-ਵਾਰ ਧੋਵੋ।ਸਰਪੰਚ ਜਤਿੰਦਰ ਜੋਤੀ ਨੇ ਕਿਹਾ ਕਿ ਸਾਵਧਾਨੀ ਹੀ ਦੇਸ਼ ਨੂੰ ਕਰੋਨਾ ਮੁਕਤ ਕਰ ਸਕਦੀ ਹੈ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਾਰ-ਵਾਰ ਸੂਬਾ ਵਾਸੀਆਂ ਨੂੰ ਕੀਤੀ ਜਾ ਰਹੀ ਅਪੀਲ ਤੇ ਧਿਆਨ ਦਿਓ।

Related posts

Leave a Reply