ਸੀਪੀਐਮ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸੀ ਪੀ ਆਈ(ਐਮ) ਵਲੋਂ ਸ਼ਹੀਦ ਭਗਤ ਸਿੰਘ ਸਮਾਰਕ ਗੜਸ਼ੰਕਰ ਵਿਖੇ ਇਕੱਤਰ ਹੋਕੇ ਮੋਦੀ ਸਰਕਾਰ ਵਲੋਂ ਡੀਜਲ,ਪੈਟਰੋਲ ਦੇ ਭਾਅ ਕੌਮਾਂਤਰੀ ਮੰਡੀ ਵਿੱਚ ਘਟਣ ਦੇ ਬਾਵਜੂਦ ਅਸਮਾਨੀ ਚਾੜਨ ਵਿਰੁਧ ਮੋਦੀ ਤੇ ਅਸ਼ੋਕ ਪ੍ਰਧਾਨ ਕੇਂਦਰੀ ਮੰਤਰੀ ਦਾ ਪੁੱਤਲਾ ਫੂਕਿਆ ਤੇ ਡੀਜਲ ਤੇ ਪੈਟਰੋਲ  ਦਾ ਭਾਅ ਘਟਾਉਣ ਦੀ ਮੰਗ ਕੀਤੀ।ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੁਨਾਥ ਸਿੰਘ,ਜਿਲਾ  ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕੌਮਾਂਤਰੀ ਮੰਡੀ ਚ ਕੱਚਾ ਤੇਲ ਹੇਠਾਂ ਨੂੰ ਆ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਨਿਤ ਦਿਨ ਵਾਧਾ ਕਰ ਰਹੀ ਹੈ ਜਿਸ ਨਾਲ ਲੋਕਾਂ ਨੂੰ ਮਹਿੰਗਈ  ਦੀ ਮਾਰ ਪਵੇਗੀ। ਉਹਨਾਂ ਨੇ ਮੰਗ ਕੀਤੀ ਕਿ ਤੇਲ ਦੀਆਂ ਵਧਾਈਆਂ ਕੀਮਤਾਂ ਵਾਪਿਸ ਲਈਆ ਜਾਣ।ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਭਾਸ਼ ਮੱਟੂ, ਤਹਿਸੀਲ ਸਕੱਤਰ ਕਾਮਰੇਡ ਹਰਭਜਨ ਸਿੰਘ ਅਟਵਾਲ,ਜਿਲਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ,ਬੀਬੀ ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਤੇ ਜਿਲਾ ਕਮੇਟੀ ਮੈਂਬਰ ਤੇ ਹੋਰਨਾ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਖਿਲਾਫ ਅਕਾਸ਼ ਗੁੰਜਾਊ ਨਾਹਰੇ ਲਗਾਏ।

Related posts

Leave a Reply