ਵਿਸ਼ਵ ਰੂਹਾਨੀ ਕੇਂਦਰ ਨਵਾਨਗਰ ਵਲੋਂ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਨੂੰ ਉਪਕਰਣ ਕੀਤੇ ਭੇਂਟ

ਗੜ੍ਹਸ਼ੰਕਰ 18 ਜੂਨ ( ਅਸ਼ਵਨੀ ਸ਼ਰਮਾ ) : ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਵਿਸਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਹਰਿਆਣਾ ਵੱਲੋਂ ਭੇਜੇ ਗਏ ਉਪਕਰਣ ਜਿਸ ਵਿੱਚ 5 ਵੀਲ੍ਹਚੇਅਰਾਂ,3 ਸਟਰਕਚਰ,ਇੱਕ ਈ.ਸੀ.ਜੀ. ਮਸ਼ੀਨ (ਕੰਪਿਊਟਰਾਈਜ਼ਡ ਵੀ.ਪੀ.ਐਲ 108) 5 ਬਲੱਡ ਪ੍ਰੈਸ਼ਰ ਅਪਰੇਟਰ, ਇੱਕ ਹਜਾਰ ਮਾਸਕ,10 ਪੇਟੀਆਂ ਡਿਸਪੋਜਲ ਗਲਵਜ਼ ਅਤੇ 100 ਬੋਤਲਾਂ ਸੈਨੇਟਾਈਜਰ ਐਸ ਐਮ ਓ ਡਾ. ਟੇਕ ਰਾਜ ਭਾਟੀਆ ਨੂੰ ਭੇਟ ਕੀਤੇ। ਇਸ ਮੌਕੇ ਨਵਾਂ ਨਗਰ ਤੋਂ ਆਏ ਨੁਮਾਇੰਦੇ ਅਸ਼ਵਨੀ ਕੁਮਾਰ, ਸ਼੍ਰੀ ਸੰਨੀ, ਸ਼੍ਰੀ ਮੂਲ ਰਾਜ ਕਨਵੀਨਰ ਹੁਸ਼ਿਆਰਪੁਰ ਜੋਨ, ਸ਼੍ਰੀ ਸ਼ਿੰਗਾਰਾ ਸਿੰਘ ਸੀਨੀਅਰ ਪ੍ਰਚਾਰਕ, ਕਨਵੀਨਰ ਕ੍ਰਿਸ਼ਨ ਪਾਲ, ਨਰੇਸ਼ ਕੁਮਾਰ ਅਤੇ ਹਰਬੰਸ ਲਾਲ ਵਿਸ਼ਵ ਮਾਨਵ ਰੁਹਾਨੀ ਕੇਂਦਰ ਪੱਦੀ ਸੂਰਾ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਐਸ ਐਮ ਓ ਡਾ ਟੇਕ ਰਾਜ ਭਾਟੀਆ ਨੇ ਵਿਸ਼ਵ ਰੂਹਾਨੀ ਕੇਂਦਰ ਨਵਾਂ ਨਗਰ ਵੱਲੋਂ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ।

Related posts

Leave a Reply