ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਕਰੋਨਾ ਯੌਧਿਆਂ ਦਾ ਸਨਮਾਨ

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਕਰੋਨਾ ਯੌਧਿਆਂ ਦਾ ਸਨਮਾਨ

ਗੜ੍ਹਸ਼ੰਕਰ,30 ਜੂਨ (ਅਸ਼ਵਨੀ ਸ਼ਰਮਾ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ  ਅੱਜ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਯਾਦਗਾਰੀ ਪਾਰਕ ਵਿੱਚ ਕਰਵਾਏ ਸਨਮਾਨ ਸਮਾਰੋਹ ਮੌਕੇ ਕਰੋਨਾ ਵਾਇਰਸ ਦੀ ਬੀਮਾਰੀ ਦੌਰਾਨ ਲੋਕ ਭਲਾਈ ਕੰਮਾਂ ਵਿੱਚ ਲੱਗੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

ਸਮਾਰੋਹ ਦੇ ਆਰੰਭ ਮੌਕੇ ਤਹਿਸੀਲ ਦੇ ਪਿੰਡ ਬੀਣੇਵਾਲ ਦੇ ਹੋਮ ਗਾਰਡ ਜਵਾਨ ਕੁਲਵੰਤ ਸਿੰਘ ਦੀ ਪਿਛਲੇ ਦਿਨ੍ਹੀਂ ਡਿਊਟੀ ਦੌਰਾਨ ਹੋਈ ਮੌਤ ‘ਤੇ ਦੋ ਮਿੰਟ ਦਾ ਮੌਨ ਧਾਰਿਆ ਗਿਆ।ਇਸ ਮੌਕੇ ਟਰੱਸਟ ਦੇ ਅਹੁਦੇਦਾਰਾਂ ਦਰਸ਼ਨ ਸਿੰਘ ਮੱਟੂ,ਰਘੂਨਾਥ ਸਿੰਘ,ਪ੍ਰਿੰ ਬਿੱਕਰ ਸਿੰਘ,ਬਲਵੀਰ ਸਿੰਘ ਬੈਂਸ,ਸੁਭਾਸ਼ ਮੱਟੂ ਦੀ ਅਗਵਾਈ ਹੇਠ ਸਮਾਜ ਸੇਵੀਆਂ ਦਰਸ਼ਨ ਸਿੰਘ ਪਿੰਕਾ,ਪੁਲੀਸ ਇੰਸਪੈਕਟਰ ਇਕਬਾਲ ਸਿੰਘ,ਆਂਗਨਵਾੜੀ ਵਰਕਰ ਜਸਵਿੰਦਰ ਕੌਰ,ਸਿਲਾਈ ਟੀਚਰ ਸੁਖਵਿੰਦਰ ਕੌਰ, ਸੰਤੋਸ਼ ਕੁਮਾਰੀ,ਗਿਆਨ ਚੰਦ ਆਦਿ ਸਮੇਤ 25 ਦੇ ਕਰੀਬ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ।

ਕਾਮਰੇਡ ਮੱਟੂ ਨੇ ਕਿਹਾ ਕਿ ਟਰੱਸਟ ਵਲੋਂ ਕਰੋਨਾ ਯੋਧਿਆਂ ਦਾ ਇਹ ਦੂਜੇ ਪੜਾਅ ਤਹਿਤ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾਂ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਇਸ ਮੌਕੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Related posts

Leave a Reply