ਖਿਡਾਰੀਆਂ ਨੂੰ ਫੁਟਬਾਲ ਖੇਡ ਕਿੱਟਾਂ ਕੀਤੀਆਂ ਤਕਸੀਮ

ਖਿਡਾਰੀਆਂ ਨੂੰ ਫੁਟਬਾਲ ਖੇਡ ਕਿੱਟਾਂ ਕੀਤੀਆਂ ਤਕਸੀਮ

ਗੜ੍ਹਸ਼ੰਕਰ, 1 ਜੁਲਾਈ (ਅਸ਼ਵਨੀ ਸ਼ਰਮਾ) : ਤਹਿਸੀਲ ਦੇ ਪਿੰਡ ਡਘਾਮ ਵਿੱਚ ਅੱਜ ਪਿੰਡ ਫੁੱਟਬਾਲ ਕਲੱਬ ਡਘਾਮ ਅਤੇ ਪਿੰਡ ਦੀ ਪੰਚਾਇਤ ਦੇ ਅਹੁਦੇਦਾਰਾਂ ਵਲੋਂ ਫੁੱਟਬਾਲ ਦੀ ਖੇਡ ਨੂੰ ਬੱਚਿਆਂ ਅਤੇ ਨੌਜਵਾਨਾਂ ਵਿੱਚ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪਿੰਡ ਦੇ ਖਿਡਾਰੀਆਂ ਨੂੰ ਵਰਦੀ ਕਿੱਟਾਂ ਤਕਸੀਮ ਕੀਤੀਆਂ ਗਈਆਂ। ਇਸ ਸਬੰਧੀ ਕਰਵਾਏ ਸਮਾਰੌਹ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਪਿੰਡ ਦੇ ਸਰਪੰਚ ਰਣਜੀਤ ਬੰਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਉਸ ਮੌਕੇ ਪ੍ਰਿੰ ਜਸਪਾਲ ਸਿੰਘ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਸਖ਼ਤ ਮਿਹਨਤ ਦੇ ਆਸਰੇ ਉਹ ਵੀ ਏਸ਼ੀਆ ਦੇ ਕਪਤਾਨ ਜਰਨੈਲ ਸਿੰਘ ਪਨਾਮ ਵਾਂਗ ਫੁੱਟਬਾਲ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਇਸ ਮੌਕੇ ਪੰਚਾਇਤ ਮੈਂਬਰਾਨ ਕੁਲਦੀਪ ਜੋਸ਼ੀ, ਰੇਸ਼ਮ ਸਿੰਘ ਧਨੋਤਾ, ਮਾਸਟਰ ਜਰਨੈਲ ਸਿੰਘ, ਪ੍ਰੋ ਮੋਹਨ ਸਿੰਘ, ਬਲਵਿੰਦਰ ਕੁਮਾਰ ਅਤੇ ਲਖਬੀਰ ਸਿੰਘ ਸਮੇਤ ਹੋਰ ਪਿੰਡ ਵਾਸੀ ਅਤੇ ਨੌਜਵਾਨ ਖਿਡਾਰੀ ਹਾਜ਼ਰ ਸਨ।

Related posts

Leave a Reply