ਸਰਕਾਰੀ ਸਕੂਲ ਪੋਸੀ ਦੇ ਹਰਸਿਮਰਤ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਕੀਤੀ ਪ੍ਰੀਖਿਆ ਚ ਪਾਸ

ਸਰਕਾਰੀ ਸਕੂਲ ਪੋਸੀ ਦੇ ਹਰਸਿਮਰਤ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਕੀਤੀ ਪ੍ਰੀਖਿਆ ਚ ਪਾਸ

ਗੜ੍ਹਸ਼ੰਕਰ(ਅਸ਼ਵਨੀ ਸ਼ਰਮਾ) ਜਵਾਹਰ ਨਵੋਦਿਆ ਵਿਦਿਆਲਿਆ ਵਲੋਂ  ਸੈਸ਼ਨ 2020-2021  ਵਾਸਤੇ  ਲਈ  ਗਈ ਪ੍ਰੀਖਿਆ ਵਿੱਚ ਸਰਕਾਰੀ  ਐਲੀਮੈਂਟਰੀ ਸਕੂਲ ਪੋਸੀ ਦਾ ਵਿਦਿਆਰਥੀ ਹਰਸਿਮਰਤ ਹੀਰ ਪੁੱਤਰ  ਸ਼੍ਰੀ ਤੀਰਥ ਕੁਮਾਰ ਨੇ ਇਹ ਪ੍ਰੀਖਿਆ ਪਾਸ ਕਰਕੇ ਇਲਾਕੇ  ਦਾ ਨਾਮ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ  ਕੀਤਾ ਹੈ ।

ਇਸ  ਮੋਕੇ ਮੁੱਖ ਅਧਿਆਪਕਾਂ  ਸ਼੍ਰੀ ਮਤੀ ਕੁਲਵੀਰ ਕੌਰ ਜੀ ਨੇ ਬੱਚੇ  ਨੂੰ  ਮੁਬਾਰਕਵਾਦ ਦਿੱਤੀ ਅਤੇ ਜਿੰਦਗੀ ਵਿੱਚ ਹੋਰ  ਮਿਹਨਤ  ਕਰਨ ਲਈ  ਪ੍ਰੇਰਿਤ  ਕੀਤਾ ਅਤੇ ਕਿਹਾ ਕਿ ਸਕੂਲ  ਦਾ ਸਟਾਫ਼ ਬਹੁਤ ਮਿਹਨਤੀ  ਹੈ ਉਨ੍ਹਾਂ  ਦੇ  ਮਿਹਨਤ  ਸਦਕਾ  ਹੀ ਅਜਿਹਾ  ਸੰਭਵ  ਹੋਇਆ ਹੈ ।ਉਨ੍ਹਾਂ  ਨੇ ਸਕੂਲ  ਸਟਾਫ਼ ਸ੍ਰੀਮਤੀ ਸਵਿਤਾ ਬਾਹਤੀ ਅਤੇ  ਸ੍ਰੀਮਤੀ  ਕੁਲਜੀਤ ਕੌਰ ਜੀ ਨੂੰ ਵੀ ਇਸ  ਖੁਸ਼ੀ  ਦੇ  ਮੋਕੇ ਮੁਬਾਰਕਵਾਦ ਦਿੱਤੀ ।

Related posts

Leave a Reply