ਸੜਕ ਤੇ ਤੇਲ ਟੈਂਕਰ ਦਾ ਤੇਲ ਲੀਕ ਹੋਣ ਨਾਲ ਹਾਦਸਾ ਹੋਣ ਤੋਂ ਟਲਿਆ

ਸੜਕ ਤੇ ਤੇਲ ਟੈਂਕਰ ਦਾ ਤੇਲ ਲੀਕ ਹੋਣ ਨਾਲ ਹਾਦਸਾ ਹੋਣ ਤੋਂ ਟਲਿਆ

 ਗੜ੍ਹਸ਼ੰਕਰ 2 ਜੁਲਾਈ  (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਦੇ ਪਿੰਡ ਕੋਟ ਨਜ਼ਦੀਕ ਮੁੱਖ ਹਾਈਵੇ ਤੇ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਗੜ੍ਹਸ਼ੰਕਰ ਤੋਂ ਹਿਮਾਚਲ ਨੂੰ ਜਾ ਰਹੇ ਇੱਕ ਨਿੱਜੀ ਕੰਪਨੀ ਦੇ ਤੇਲ ਟੈਂਕਰ ਦਾ ਤੇਲ ਅਚਾਨਕ ਲੀਕ ਹੋਣ ਲੱਗ ਪਿਆ। ਮਿਲੀ ਜਾਣਕਾਰੀ ਦੇ ਅਨੁਸਾਰ ਦੁਪਹਿਰ ਸਮੇਂ ਗੜ੍ਹਸ਼ੰਕਰ ਦੇ ਪਿੰਡ ਕੋਟ ਨਜ਼ਦੀਕ ਮੋੜ ਤੇ ਜਦੋਂ ਇੱਕ ਨਿੱਜੀ ਕੰਪਨੀ ਦਾ ਤੇਲ ਦਾ ਟੈਂਕਰ ਹਿਮਾਚਲ ਵੱਲ ਨੂੰ ਜਾ ਰਿਹਾ ਸੀ ਤਾਂ ਟੈਂਕਰ ਦਾ ਤੇਲ ਲੀਕ ਹੋਣ ਲੱਗ ਪਿਆ ਤੇ ਤੇਲ ਸਾਰੀ ਸੜਕ ਤੇ ਖਿਲਰ ਗਿਆ।ਜਿਸ ਕਾਰਨ ਉਕਤ ਸੜਕ ਤੋਂ ਲੰਘ ਰਹੇ ਵਾਹਨ ਤੇਲ ਖਿਲਰਣ ਦੇ ਸੜਕ ਤੇ ਫਿਸਲਣ ਲੱਗੇ।

ਜਿਸ ਕਾਰਨ ਰਾਹਗੀਰਾਂ ਨੂੰ ਸੜਕ ਤੇ ਲੱਗਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਸਬੰਧੀ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਸੜਕ ਤੇ ਫੈਲੇ ਹੋਏ ਤੇਲ ਤੇ ਮਿੱਟੀ ਸੁੱਟ ਕੇ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਸਾਵਧਾਨ ਕੀਤਾ।ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਰਾਹਗੀਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੇ ਅਜਿਹੇ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

Related posts

Leave a Reply